ਸਾਈਕਲ ਪਾਰਟਸ ਕਾਰੋਬਾਰੀ ਨਾਲ ਧੋਖਾਧੜੀ, ਡਾਲਰਾਂ ਦੀ ਥਾਂ ਲਿਫ਼ਾਫ਼ੇ 'ਚ ਰੱਦੀ ਪਾ ਕੇ ਫੜਾਈ 
Published : Oct 22, 2022, 1:41 pm IST
Updated : Oct 22, 2022, 2:26 pm IST
SHARE ARTICLE
File Photo
File Photo

2 ਲੱਖ ਰੁਪਏ ਦੇ ਬਦਲੇ ਢਾਈ ਲੱਖ ਰੁਪਏ ਦੀ ਕੀਮਤ ਦੇ ਅਮਰੀਕਨ ਡਾਲਰ ਦੇਣ ਦਾ ਲਾਲਚ ਦੇ ਕੇ ਠੱਗਾਂ ਨੇ ਸਾਈਕਲ ਪਾਰਟਸ ਦੇ ਕਾਰੋਬਾਰੀ ਨਾਲ 2 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ

 

ਲੁਧਿਆਣਾ : ਧੋਖਾਧੜੀ ਦੇ ਮਾਮਲੇ ਤਾਂ ਆਏ ਦਿਨ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਹੁਣ ਲੁਧਿਆਣਾ ਵਿਚ ਵੱਡੀ ਧੋਖਾਧੜਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 2 ਲੱਖ ਰੁਪਏ ਦੇ ਬਦਲੇ ਢਾਈ ਲੱਖ ਰੁਪਏ ਦੀ ਕੀਮਤ ਦੇ ਅਮਰੀਕਨ ਡਾਲਰ ਦੇਣ ਦਾ ਲਾਲਚ ਦੇ ਕੇ ਠੱਗਾਂ ਨੇ ਸਾਈਕਲ ਪਾਰਟਸ ਦੇ ਕਾਰੋਬਾਰੀ ਨਾਲ 2 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਕਬੀਰ ਨਗਰ ਦੇ ਵਾਸੀ ਮੋਹਿਤ ਮਿਸ਼ਰਾ ਦੇ ਬਿਆਨ 'ਤੇ ਰਫੀਕ ਤੇ ਉਸ ਦੇ ਅਣਪਛਾਤੇ ਸਾਥੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੋਹਿਤ ਮਿਸ਼ਰਾ ਅਤੇ ਉਸ ਦੇ ਪਿਤਾ ਸ਼ੰਭੂ ਨਾਥ ਮਿਸ਼ਰਾ ਸਾਈਕਲ ਪਾਰਟਸ ਦਾ ਕਾਰੋਬਾਰ ਕਰਦੇ ਹਨ। ਕੁਝ ਦਿਨ ਪਹਿਲਾਂ ਸ਼ੰਭੂ ਨਾਥ ਮਿਸ਼ਰਾ ਵਿਸ਼ਨੂੰਪੁਰੀ ਇਲਾਕੇ ਵਿਚ ਪੈਂਦੇ ਬੈਂਕ ਵਿਚ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਬੈਂਕ ਵਿਚ ਰਫੀਕ ਨਾਮ ਦਾ ਵਿਅਕਤੀ ਮਿਲਿਆ। ਬੈਂਕ ਵਿਚ ਭੀੜ ਹੋਣ ਕਾਰਨ ਰਫੀਕ ਤੇ ਸ਼ੰਭੂ ਨਾਥ ਆਪਸ ਵਿਚ ਗੱਲਬਾਤ ਕਰਨ ਲੱਗ ਪਏ।

ਗੱਲਾਂ ਗੱਲਾਂ ਵਿਚ ਰਫੀਕ ਨੇ ਕਿਹਾ ਕਿ ਉਸ ਦੇ ਕੋਲ ਤਕਰੀਬਨ ਢਾਈ ਲੱਖ ਰੁਪਏ ਦੀ ਕੀਮਤ ਦੇ ਅਮਰੀਕਾ ਦੇ ਡਾਲਰ ਪਏ ਹੋਏ ਹਨ। 50 ਹਜ਼ਾਰ ਰੁਪਏ ਵਾਧੇ ਦਾ ਲਾਲਚ ਦੇ ਕੇ ਰਫੀਕ ਨੇ ਸ਼ੰਭੂ ਨਾਥ ਨੂੰ ਆਖਿਆ ਕਿ ਉਹ ਢਾਈ ਲੱਖ ਰੁਪਏ ਦੀ ਕੀਮਤ ਦੇ ਡਾਲਰ 2 ਲੱਖ ਰੁਪਏ ਵਿਚ ਵੇਚ ਦੇਵੇਗਾ। ਕੁਝ ਦਿਨਾਂ ਤੱਕ ਰਫ਼ੀਕ ਦੀ ਸ਼ੰਭੂ ਅਤੇ ਮੋਹਿਤ ਨਾਲ ਫੋਨ 'ਤੇ ਗੱਲ ਚਲਦੀ ਰਹੀ। ਪੂਰੀ ਤਰ੍ਹਾਂ ਵਿਸ਼ਵਾਸ ਵਿਚ ਲੈ ਕੇ ਰਫ਼ੀਕ ਨੇ ਸ਼ੰਭੂ ਤੇ ਮੋਹਿਤ ਨੂੰ ਵਿਸ਼ਣੂੰਪੁਰੀ ਇਲਾਕੇ ਵਿਚ ਸੱਦਿਆ।

ਰਫੀਕ ਤੇ ਉਸ ਦਾ ਸਾਥੀ ਸ਼ੰਭੂ ਦੀ ਕਾਰ ਵਿਚ ਬੈਠ ਗਏ ਤੇ ਸ਼ੰਭੂ ਨੂੰ ਇੱਕ ਲਿਫ਼ਾਫ਼ਾ ਫੜਾ ਦਿੱਤਾ। ਮੁਲਜ਼ਮਾਂ ਨੇ ਆਖਿਆ ਕਿ ਇਸ ਵਿਚ ਢਾਈ ਲੱਖ ਰੁਪਏ ਦੇ ਅਮਰੀਕਨ ਡਾਲਰ ਹਨ। 2 ਲੱਖ ਰੁਪਏ ਦੀ ਨਕਦੀ ਹਾਸਲ ਕਰਨ ਤੋਂ ਬਾਅਦ ਦੋਵੇਂ ਮੁਲਜ਼ਮ ਬਹਾਨੇ ਨਾਲ ਕਾਰ 'ਚੋਂ ਬਾਹਰ ਨਿਕਲ ਗਏ। ਕੁਝ ਸਮੇਂ ਬਾਅਦ ਜਦ ਸ਼ੰਭੂ ਨਾਥ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਵਿਚ ਅਖ਼ਬਾਰਾਂ ਦੇ ਟੁਕੜੇ ਅਤੇ ਸਾਬਣ ਦੀ ਟਿੱਕੀ ਸੀ।

ਮੋਹਿਤ ਮਿਸ਼ਰਾ ਨੇ ਇਸ ਮਾਮਲੇ ਸਬੰਧੀ ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਰਫੀਕ ਤੇ ਅਣਪਛਾਤੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿਚ ਲੱਗੇ ਕੁਝ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲਈ ਗਈ ਹੈ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement