
50 ਲੱਖ ਗਾਹਕਾਂ ਨੂੰ ਕਰਨਾ ਪਵੇਗਾ ਹਰ ਮਹੀਨੇ ਬਿਜਲੀ ਬਿੱਲ ਦਾ ਭੁਗਤਾਨ
ਪੰਜਾਬ ਦੇ 7 ਤੋਂ 10 ਕਿਲੋਵਾਟ ਲੋੜ ਦੇ 50 ਲੱਖ ਗਾਹਕਾਂ ਨੂੰ ਕਰਨਾ ਪਵੇਗਾ ਹਰ ਮਹੀਨੇ ਬਿਜਲੀ ਬਿੱਲ ਦਾ ਭੁਗਤਾਨ
PSPCL ਨੇ ਜਾਰੀ ਕੀਤਾ ਸਰਕੁਲਰ
ਮੁਹਾਲੀ : ਪੰਜਾਬ ਦੇ 7 ਤੋਂ 10 ਕਿਲੋਵਾਟ ਲੋਡ ਵਾਲੇ ਖ਼ਪਤਕਾਰਾਂ ਨੂੰ ਹਰ ਮਹੀਨੇ ਬਿਜਲੀ ਬਿੱਲ ਦੀ ਅਦਾਇਗੀ ਕਰਂਗੀ ਹੋਵੇਗੀ। ਇਸ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (PSPCL) ਨੇ ਇਕ ਸਰਕੁਲਰ ਜਾਰੀ ਕੀਤਾ ਹੈ। ਦੱਸ ਦੇਈਏ ਘਰੇਲੂ ਸਪਲਾਈ ਅਤੇ ਗੈਰ ਘਰੇਲੂ ਸਪਲਾਈ ਨੂੰ ਪਹਿਲਾਂ 2 ਮਹੀਨੇ ਦਾ ਬਿੱਲ ਆਉਂਦਾ ਸੀ ਪਰ ਹੁਣ ਪਾਵਰਕਾਮ ਮੈਨੇਜਮੈਂਟ ਪੰਜਾਬ ਦੇ ਸਾਰੇ ਡੀ.ਐੱਸ ਅਤੇ ਐੱਨ.ਆਰ.ਐੱਸ. ਕਨੈਕਸ਼ਨ ਦੀ ਹਰ ਮਹੀਨੇ ਰੀਡਿੰਗ ਲੈ ਕੇ ਬਿੱਲ ਭੇਜਿਆ ਜਾਵੇਗਾ। ਦੱਸ ਦੇਈਏ ਕਿ ਇਸ ਸਰਕੁਲਰ ਦੇ ਜਾਰੀ ਹੋਣ ਨਾਲ ਖ਼ਪਤਕਾਰਾਂ ਨੂੰ ਫ਼ਾਇਦਾ ਵੀ ਹੋਵੇਗਾ।
ਪਹਿਲਾਂ 2 ਮਹੀਨੇ ਦਾ ਬਿੱਲ ਆਉਣ ’ਤੇ ਖ਼ਪਤਕਾਰਾਂ ਦੇ ਬਿਜਲੀ ਦੇ ਯੂਨਿਟ ਵੀ ਜ਼ਿਆਦਾ ਵਧਦੇ ਸਨ ਅਤੇ ਬਿੱਲ ਉਸੇ ਦੇ ਹਿਸਾਬ ਨਾਲ ਆਉਂਦਾ ਸੀ। ਹੁਣ ਹਰ ਮਹੀਨੇ ਬਿੱਲ ਆਉਣ ਨਾਲ ਖ਼ਪਤਕਾਰਾਂ ਨੂੰ ਇਸ ਪਾਸਿਉਂ ਰਾਹਤ ਵੀ ਮਿਲੇਗੀ ਕਿਉਂਕਿ ਬਿਜਲੀ ਯੂਨਿਟ ਵੀ ਘੱਟ ਬਲਣਗੇ ਤੇ ਯੂਨਿਟ ਦੇ ਰੇਟ ਦੇ ਹਿਸਾਬ ਨਾਲ ਬਿੱਲ ਵੀ ਘੱਟ ਆਵੇਗਾ।
ਇਸ ਤਰ੍ਹਾਂ ਸਮਝੋ ਪੂਰੀ ਕਹਾਣੀ :
ਮੰਨ ਲਓ ਕਿ ਤੁਹਾਡਾ ਬਿਜਲੀ ਦਾ ਲੋਡ 7 ਤੋਂ 10 ਕਿਲੋਵਾਤ ਹੈ ਤਾਂ ਪਹਿਲਾਂ ਤੁਸੀਂ ਦੋ ਮਹੀਨਿਆਂ ਵਿਚ 800 ਯੂਨਿਟ ਬਿਜਲੀ ਖਪਤ ਕਰਦੇ ਸੀ। ਉਥੇ 3 ਰੁਪਏ 49 ਪੈਸੇ ਦੇ ਹਿਸਾਬ ਨਾਲ ਤੁਹਾਡਾ ਬਿਜਲੀ ਬਿੱਲ 3200 ਰੁਪਏ ਆਉਂਦਾ ਸੀ ਪਰ ਹੁਣ ਹਰ ਮਹੀਨੇ 400 ਯੂਨਿਟ ਬਾਲਣ 'ਤੇ ਤੁਹਾਨੂੰ 1600 ਰੁਪਏ ਬਿਜਲੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਉਥੇ ਹੀ ਜੇਕਰ ਤੁਸੀਂ ਹਰ ਮਹੀਨੇ 300 ਯੂਨਿਟ ਤੋਂ ਘੱਟ ਬਿਜਲੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਬਿੱਲ ਜ਼ੀਰੋ ਆਵੇਗਾ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 10 ਤੋਂ 100 ਕਿਲੋਵਾਤ ਦੇ ਸਾਰੇ ਖ਼ਪਤਕਾਰਾਂ ਨੂੰ ਹਰ ਮਹੀਨੇ ਬਿਜਲੀ ਬਿੱਲ ਆਉਂਦਾ ਹੈ।