ਮੁੰਬਈ-ਅੰਮ੍ਰਿਤਸਰ ਫਲਾਈਟ ਦੇ ਯਾਤਰੀ: ‘ਗੋ ਫਸਟ’ ਦੀ ਫਲਾਈਟ 2 ਘੰਟੇ ਲੇਟ; ਸਟਾਫ ਨਾਲ ਭਿੜੇ ਮੁਸਾਫ਼ਰ
Published : Oct 22, 2022, 1:15 pm IST
Updated : Oct 22, 2022, 1:15 pm IST
SHARE ARTICLE
Passengers of Mumbai-Amritsar flight: 'Go First' flight 2 hours late
Passengers of Mumbai-Amritsar flight: 'Go First' flight 2 hours late

ਕੁਝ ਯਾਤਰੀਆਂ ਨੇ ਇਸ ਬਾਰੇ ਡੀਜੀਸੀਏ ਇੰਡੀਆ ਨੂੰ ਆਨਲਾਈਨ ਸ਼ਿਕਾਇਤ ਵੀ ਕੀਤੀ

 

ਅੰਮ੍ਰਿਤਸਰ- ਮੁੰਬਈ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਜਾਣ ਵਾਲੀ ‘ਗੋ ਫਸਟ’ ਏਅਰਲਾਈਨਜ਼ ਦੀ ਫਲਾਈਟ 2 ਘੰਟੇ ਲੇਟ ਹੋਈ। ਇਹ ਦੇਰੀ ਕਿਸੇ ਤਕਨੀਕੀ ਖ਼ਰਾਬੀ ਜਾਂ ਮੌਸਮ ਦੀ ਖ਼ਰਾਬੀ ਕਾਰਨ ਨਹੀਂ ਹੋਈ। ਲਗਭਗ 180 ਯਾਤਰੀਆਂ ਨੂੰ ਸਿਰਫ 12 ਟਰਾਂਜ਼ਿਟ ਯਾਤਰੀਆਂ ਲਈ ਰਨਵੇਅ 'ਤੇ ਉਡੀਕ ਕਰਵਾਈ ਗਈ ਸੀ। ਜਿਸ ਤੋਂ ਬਾਅਦ ਯਾਤਰੀਆਂ ਦਾ ਏਅਰਲਾਈਨ ਸਟਾਫ਼ ਨਾਲ ਕਾਫੀ ਹੰਗਾਮਾ ਹੋਇਆ। 

ਮੁੰਬਈ-ਅੰਮ੍ਰਿਤਸਰ ‘ਗੋ ਫਸਟ’ ਏਅਰਲਾਈਨਜ਼ ਦੀ ਫਲਾਈਟ ਨੰਬਰ G82417 'ਚ ਸ਼ੁੱਕਰਵਾਰ ਸ਼ਾਮ ਨੂੰ ਹਵਾਈ ਅੱਡੇ 'ਤੇ ਹੰਗਾਮਾ ਹੋਇਆ। ਏਅਰਲਾਈਨਜ਼ ਤੋਂ ਇਲਾਵਾ ਇਕ ਯਾਤਰੀ ਨੇ ਇਸ ਬਾਰੇ ਡੀਜੀਸੀਏ ਇੰਡੀਆ ਨੂੰ ਵੀ ਸ਼ਿਕਾਇਤ ਭੇਜੀ ਹੈ। ਅੰਮ੍ਰਿਤਸਰ ਪਹੁੰਚੇ ਯਾਤਰੀ ਕਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟਿਕਟ ਮੁੰਬਈ ਅੰਮ੍ਰਿਤਸਰ ਫਲਾਈਟ G82417 ਦੀ ਬੁੱਕ ਹੋਈ ਸੀ। ਪੂਰੇ 4 ਵਜੇ ਦੇ ਕਰੀਬ ਫਲਾਈਟ 'ਚ ਕਰੀਬ 180 ਯਾਤਰੀ ਬੈਠੇ ਸਨ। ਇਸ ਉਡਾਣ ਨੂੰ ਪੂਰੇ ਸਾਢੇ ਚਾਰ ਵਜੇ ਮੁੰਬਈ ਤੋਂ ਉਡਾਣ ਭਰਨੀ ਸੀ, ਪਰ ਅਜਿਹਾ ਨਹੀਂ ਹੋਇਆ। ਯਾਤਰੀ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਫਲਾਈਟ ਟੇਕ ਆਫ ਨਾ ਹੋਈ ਤਾਂ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਕਰਨਜੀਤ ਸਿੰਘ ਨੇ ਦੱਸਿਆ ਕਿ ਪੁੱਛੇ ਜਾਣ 'ਤੇ ਏਅਰਲਾਈਨਜ਼ ਨੇ ਸਾਰੇ ਯਾਤਰੀਆਂ ਨਾਲ ਗੈਰ-ਪ੍ਰੋਫੈਸ਼ਨਲ ਵਿਵਹਾਰ ਕੀਤਾ। ਦਰਅਸਲ, ਇਹ ਫਲਾਈਟ 12 ਟਰਾਂਜ਼ਿਟ ਯਾਤਰੀਆਂ ਲਈ ਰਨਵੇਅ ’ਤੇ 2 ਘੰਟੇ ਲਈ ਰੋਕ ਕੇ ਰੱਖੀ ਗਈ ਸੀ। ਦੇਰ ਨਾਲ ਉਡਾਣ ਭਰਨ ਕਾਰਨ ਇਹ ਫਲਾਇਟ 2 ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਏਅਰਪੋਰਟ ਉੱਤੇ ਪੁੱਜੀ।ਜਿਸ ਤੋਂ ਬਾਅਦ ਕੁਝ ਯਾਤਰੀਆਂ ਨੇ ਇਸ ਬਾਰੇ ਡੀਜੀਸੀਏ ਇੰਡੀਆ ਨੂੰ ਆਨਲਾਈਨ ਸ਼ਿਕਾਇਤ ਵੀ ਕੀਤੀ ਹੈ।

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement