ਰੇਤ ਦੀਆਂ ਟਰਾਲੀਆਂ ‘ਤੇ ਗੁੰਡਾ ਟੈਕਸ ਵਸੂਲਣ ਵਾਲੇ ਕਾਬੂ, ‘ਆਪ’ ਕੌਸਲਰ ਸਮੇਤ ਤਿੰਨ ਲੋਕਾਂ ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Published : Oct 22, 2022, 12:16 pm IST
Updated : Oct 22, 2022, 12:16 pm IST
SHARE ARTICLE
Jalandhar News
Jalandhar News

ਰੇਤੇ ਵਾਲੀਆਂ ਗੱਡੀਆਂ ਤੋਂ ਵਸੂਲਦੇ ਸਨ 1700 ਤੋਂ 1800 ਰੁਪਏ

ਮੌਕੇ ਤੋਂ ਮੁਲਜ਼ਮਾਂ ਕੋੋਲੋ ਕੱਟੀਆਂ ਜਾਣ ਵਾਲੀਆਂ ਪਰਚੀਆਂ ਵੀ ਫੜੀਆਂ ਗਈਆਂ

ਜਲੰਧਰ : ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਜ਼ਾਦ ਕਾਰਪੋਰੇਟਰ ਅਤੇ ਉਸ ਦੇ ਦੋ ਸਾਥੀਆਂ ਨੂੰ ਇੱਕ ਜਾਇਜ਼ ਮਾਈਨਿੰਗ ਵਾਲੀ ਥਾਂ ਤੋਂ ਰੇਤ ਲਿਜਾ ਰਹੇ ਵਾਹਨਾਂ ਤੋਂ ਪੈਸੇ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ’ਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲਵੇਗੀ।

ਲੋਕਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਕਾਰ ਵੱਲੋਂ ਮਾਈਨਿੰਗ ਵਾਲੀ ਥਾਂ ਤੋਂ ਜੋ ਵੀ ਵਾਹਨ ਰੇਤ ਲੈ ਕੇ ਨਿਕਲਦਾ ਹੈ, ਉਸ ਦੀ ਜ਼ਬਰਦਸਤੀ ਪਰਚੀ ਕੱਟੀ ਜਾ ਰਹੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਨੇ ਰੇਤੇ ਦੀ ਕੀਮਤ 9 ਰੁਪਏ ਪ੍ਰਤੀ ਵਰਗ ਫੁੱਟ ਤੈਅ ਕੀਤੀ ਹੈ ਅਤੇ ਇਸ ਤੋਂ ਇਲਾਵਾ ਜੀ.ਐਸ.ਟੀ., ਪਰ ਜਦੋਂ ਉਹ ਆਪਣੇ ਵਾਹਨਾਂ ਵਿੱਚ ਰੇਤ ਲੈ ਕੇ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਤੋਂ 1700 ਤੋਂ 1800 ਰੁਪਏ ਤੱਕ ਗੁੰਡਾ ਟੈਕਸ ਜਬਰੀ ਵਸੂਲਿਆ ਜਾ ਰਿਹਾ ਹੈ।

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਪੁੱਜਣ ’ਤੇ ਮਾਈਨਿੰਗ ਵਾਲੀ ਥਾਂ ਦੇ ਜੇ.ਈ ਨੂੰ ਪੂਰੇ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਗਿਆ। ਜੇਈ ਨੇ ਅਧਿਕਾਰੀਆਂ ਨੂੰ ਦਿੱਤੀ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਹਨ। ਮੌਕੇ 'ਤੇ ਹੀ ਵਾਹਨਾਂ ਦੀਆਂ ਪਰਚੀਆਂ ਨੂੰ ਜ਼ਬਰਦਸਤੀ ਕੱਟ ਕੇ ਵਸੂਲੀ ਕੀਤੀ ਜਾ ਰਹੀ ਹੈ। ਇਸ ਦੇ ਵਿਭਾਗ ਨੇ ਇਸ ਦੀ ਸ਼ਿਕਾਇਤ ਥਾਣਾ ਬਿਲਗਾ ਨੂੰ ਭੇਜ ਕੇ ਜੇ.ਈ ਸਮੇਤ ਪੁਲਿਸ ਫੋਰਸ ਨੂੰ ਮੌਕੇ 'ਤੇ ਭੇਜਿਆ ਅਤੇ ਜਬਰਨ ਵਸੂਲੀ ਕਰਨ ਵਾਲਿਆਂ ਨੂੰ ਫੜਨ ਲਈ ਪੁਲਿਸ ਫੋਰਸ ਭੇਜਣ ਲਈ ਕਿਹਾ। ਜੇ.ਈ ਨਾਲ ਜਾ ਰਹੀ ਪੁਲਿਸ ਫੋਰਸ ਨੇ ਬੋਲੈਰੋ ਗੱਡੀ ਪੀਬੀ-08ਡੀਵਾਈ-8330 'ਚ ਸਵਾਰ 3 ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲ ਕੱਟੀਆਂ ਜਾਣ ਵਾਲਿਆਂ ਪਰਚੀਆਂ ਵੀ ਫੜੀਆਂ ਗਈਆਂ ਹਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਲੰਧਰ ਦੇ ਗੋਪਾਲਨਗਰ ਤੋਂ ਕੌਂਸਲਰ ਦਵਿੰਦਰ ਸਿੰਘ ਰੌਣੀ ਅਤੇ ਉਸ ਦੇ ਦੋ ਸਾਥੀਆਂ ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ। ਫੜੀ ਗਈ ਬੋਲੈਰੋ ਕਾਰ 'ਚ ਬੈਠ ਕੇ ਤਿੰਨੋਂ ਜਣੇ ਜ਼ਬਰਦਸਤੀ ਕਰਦੇ ਸਨ। ਤਿੰਨਾਂ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 384 (ਜਬਰਦਸਤੀ) ਦੇ ਤਹਿਤ ਫਿਰੌਤੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement