
ਸਰਕਾਰ ਨੇ ਨਗਰ ਕੀਰਤਨ ਸਜਾਉਣ ਵਿਚ ਇਸਤੇਮਾਲ ਹੋਣ ਵਾਲੇ ਵਾਹਨਾਂ ਨੂੰ ਵੀ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਮੁਹਾਲੀ- ਕੈਬਨਿਟ ਨੇ ਧਾਰਮਿਕ ਗ੍ਰੰਥਾਂ ਦਾ ਪ੍ਰਕਾਸ਼ ਲੈ ਕੇ ਜਾਣ ਲਈ ਤਿਆਰ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਤੋਂ ਛੋਟ ਦਿੱਤੀ ਹੈ। ਸੂਬੇ ’ਚ ਅਜਿਹੇ 25 ਹਜ਼ਾਰ ਵਾਹਨ ਹਨ। ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ-1924 ਦੀ ਧਾਰਾ 13 (3) ਦੇ ਅੰਤਰਗਤ ਅਜਿਹੇ ਵਾਹਨਾ ’ਤੇ ਸਲਾਨਾ 10 ਹਜ਼ਾਰ ਮੋਟਰ ਵਹੀਕਲ ਟੈਕਸ ਲਾਗੂ ਹੁੰਦਾ ਹੈ। ਟੈਕਸ ਵਿਚ ਛੋਟ ਦੇ ਫੈਸਲੇ ਨਾਲ ਸਾਲਾਨਾ 20-25 ਕਰੋੜ ਰੁਪਏ ਦੀ ਰਾਹਤ ਮਿਲੇਗੀ। ਸਰਕਾਰ ਨੇ ਨਗਰ ਕੀਰਤਨ ਸਜਾਉਣ ਵਿਚ ਇਸਤੇਮਾਲ ਹੋਣ ਵਾਲੇ ਵਾਹਨਾਂ ਨੂੰ ਵੀ ਛੋਟ ਦੇਣ ਦਾ ਫੈਸਲਾ ਕੀਤਾ ਹੈ।