
ਬੀਐਸਐਫ-ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਤੋਂ ਡਰੋਨ ਕੀਤਾ ਬਰਾਮਦ
ਫ਼ਿਰੋਜ਼ਪੁਰ: ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਦੇ ਪਿੰਡ ਸੈਂਕੇ ਕੋਲ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ ਸਰਹੱਦੀ ਵਾੜ ਦੇ ਪਿੱਛੇ ਤਲਾਸ਼ੀ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਕ ਵਿਚ ਅੰਤਰਰਾਜੀ ਵਪਾਰ ਨੂੰ ਹੋਰ ਪ੍ਰਫੁੱਲਤ ਕਰਨ ਦਾ ਦਿਤਾ ਸੱਦਾ
ਤਲਾਸ਼ੀ ਦੌਰਾਨ ਜਵਾਨਾਂ ਨੇ ਰਾਓ ਦੇ ਹਿਤਾਰ ਪਿੰਡ ਨੇੜੇ ਪੈਂਦੇ ਇਲਾਕੇ ਦੇ ਇਕ ਖੇਤ ਵਿਚੋਂ ਟੁੱਟੀ ਹਾਲਤ ਵਿਚ ਇਕ ਡਰੋਨ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ ਇਕ ਕਵਾਡਕਾਪਟਰ (ਅਸੈਂਬਲਡ) ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਅਤੇ ਸਾਂਝੇ ਯਤਨਾਂ ਸਦਕਾ ਡਰੋਨਾਂ ਰਾਹੀਂ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: "ਡਰਾਉਣੀ ਸ਼ੁਰੂਆਤ: ਪਹਿਲੀ ਡਰਾਉਣੀ ਫਿਲਮ 'ਗੁੜੀਆ' ਦੇ ਪੋਸਟਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਮਚਾਇਆ ਤਹਿਲਕਾ"