
ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੀ ਹਾਂ, ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ...
ਚੰਡੀਗੜ੍ਹ : ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਜੀ ਹਾਂ, ਕੁਲਵਿੰਦਰ ਸਿੰਘ ਬੱਸੀ ਨੇ ਆਪਣੀ ਬੈਂਟਲੇ ਕਾਰ ਲਈ ਸੀਐਚ-01 ਬੀਜ਼ੈਡ 0001 ਨੰਬਰ 15.35 ਲੱਖ ਰੁਪਏ ‘ਚ ਖਰੀਦੀਆ ਹੈ। ਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ ਦੀ ਤਿੰਨ ਦਿਨਾਂ ਤੋਂ ਜਾਰੀ ਫੈਂਸੀ ਨੰਬਰਾਂ ਦੀ ਬੋਲੀ ਵੀਰਵਾਰ ਨੂੰ ਖ਼ਤਮ ਹੋਈ। ਇਸ ‘ਚ ਸਭ ਤੋਂ ਮਹਿੰਗਾ ਨੰਬਰ 0001 ਹੀ ਵਿਕਿਆ।
0001 vehicle number
ਇਸ ਦਾ ਰਿਜ਼ਰਵ ਪ੍ਰਾਈਜ਼ 50 ਹਜ਼ਾਰ ਰੁਪਏ ਸੀ।ਬੈਂਟਲੇ ਕਾਰ ਦੇ ਬੇਸ ਮਾਡਲ ਦੀ ਸ਼ੁਰੂਆਤ ਸਵਾ ਤਿੰਨ ਕਰੋੜ ਰੁਪਏ ਨਾਲ ਹੁੰਦੀ ਹੈ। ਕੁਲਵਿੰਦਰ ਸਿੰਘ ਬੱਸੀ ਨੇ ਦੱਸਿਆ ਕਿ ਉਸ ਦਾ ਮਨ ਸੀ, ਇਸ ਲਈ ਇਹ ਨੰਬਰ ਖਰੀਦ ਲਿਆ। ਇਸ ਦੀ ਕੋਈ ਖਾਸ ਵਜ੍ਹਾ ਨਹੀਂ ਸੀ। ਬੱਸੀ ਨੇ ਦੱਸਿਆ ਕਿ ਉਹ ਬਿਜਨੈੱਸ ਕਰਦੇ ਹਨ।
0001 vehicle number
ਉਧਰ ਇਸ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ ਨੰਬਰ 0003 ਰਿਹਾ ਜੋ ਐਮਐਸ ਟਾਈਲ ਐਂਡ ਕੰਪਨੀ ਨੇ ਸੱਤ ਲੱਖ 77 ਹਜ਼ਾਰ ਰੁਪਏ 'ਚ ਖਰੀਦੀਆ। ਜਦਕਿ ਤੀਜਾ ਨੰਬਰ 0007 ਇੰਡੀਅਨ ਸੁਕ੍ਰੋਸ ਲਿਮਟਿਡ ਨੇ ਪੰਜ ਲੱਖ 86 ਹਜ਼ਾਰ ਰੁਪਏ ‘ਚ ਮਰਸਡੀਜ਼ ਲਈ ਖਰੀਦਿਆ। ਆਰਐਲਏ ਨੇ ਇਸ ਬੋਲੀ ਤੋਂ ਕੁਲ 84 ਲੱਖ 77 ਹਜ਼ਾਰ ਰੁਪਏ ਦਾ ਰੈਵਿਨਿਊ ਇਕੱਠਾ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।