
16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ।
ਜਲੰਧਰ - ਪਿਛਲੇ 72 ਸਾਲਾਂ ਤੋਂ ਸਰੋਤਿਆਂ ਦੇ ਦਿਲਾਂ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ' ਦੀ ਆਵਾਜ਼ ਰਾਜ ਕਰ ਰਹੀ ਸੀ ਪਰ ਅੱਜ ਤੋਂ ਇਹ ਆਵਾਜ਼ ਹੁਣ ਖਾਮੋਸ਼ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
All India Radio
16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ। ਜਨਰਲ ਡਾਇਰੈਕਟੋਰੇਟ ਨੇ ਪੰਜਾਬ ਦੇ ਪੁਰਾਣੇ ਸ਼ਹਿਰ ਜਲੰਧਰ ਤੋਂ ਆਕਾਸ਼ਵਾਣੀ ਦੇ ਮੀਡੀਅਮ ਵੈੱਬ ਟਰਾਂਸਮੀਟਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧ 'ਚ ਕੇਂਦਰ ਪ੍ਰਧਾਨ ਨੂੰ ਡਾਇਰੈਕਟੋਰੇਟ ਨੇ ਚਿੱਠੀ ਜਾਰੀ ਕਰਕੇ ਸੂਚਿਤ ਕੀਤਾ ਹੈ।
All India Redio, Jalandhar
ਨਿਰਦੇਸ਼ ਦੇ ਪਾਲਣ ਲਈ ਕੇਂਦਰ ਪ੍ਰਧਾਨ ਨੇ ਸਹਾਇਕ ਨਿਰਦੇਸ਼ਕ ਦੀ ਅਗਵਾਈ 'ਚ ਕਮੇਟੀ ਗਠਿਤ ਕੀਤੀ ਹੈ। ਆਕਾਸ਼ਵਾਣੀ ਦਾ 46 ਸਾਲ ਪੁਰਾਣਾ ਗੋਰਖਪੁਰ ਕੇਂਦਰ ਵੀ ਬੰਦ ਕੀਤਾ ਗਿਆ ਹੈ। ਰੇਡੀਓ ਦੇ ਪ੍ਰਤੀ ਲੋਕਾਂ ਦੇ ਘਟਦੇ ਰੁਝਾਣ ਨੂੰ ਵੇਖਦੇ ਹੋਏ ਪ੍ਰਸਾਰ ਭਾਰਤੀ ਨੇ ਇਹ ਫ਼ੈਸਲਾ ਲਿਆ ਹੈ। ਐੱਫ. ਐੱਮ. ਦਾ ਪ੍ਰਸਾਰਣ ਜਾਰੀ ਰਹੇਗਾ। ਪ੍ਰਸਾਰ ਭਾਰਤੀ ਦੇ ਐਪ 'ਤੇ ਪ੍ਰਸਾਰਣ ਦਾ ਬਦਲ ਉਪਲੱਬਧ ਰਹੇਗਾ।