
ਕਮੇਡੀਅਨ ਭਾਰਤੀ ਸਿੰਘ ਦੇ ਘਰ ਐਨਸੀਬੀ ਨੂੰ ਛਾਪੇਮਾਰੀ ਦੌਰਾਨ ਮਿਲਿਆ ਗਾਂਜਾ
ਭਾਰਤੀ ਸਿੰਘ ਅਤੇ ਉਸ ਦੇ ਪਤੀ ਨੇ ਗਾਂਜਾ ਲੈਣ ਦੀ ਗੱਲ ਕਬੂਲੀ, ਦੋਵੇਂ ਗ੍ਰਿਫ਼ਤਾਰ
ਮੁੰਬਈ, 21 ਨਵੰਬਰ : ਬਾਲੀਵੁਡ ਡਰੱਗ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਨਿਚਰਵਾਰ ਨੂੰ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪੇਮਾਰੀ ਕੀਤੀ। ਭਾਰਤੀ ਅਤੇ ਉਸ ਦੇ ਪਤੀ 'ਤੇ ਡਰੱਗਜ਼ ਲੈਣ ਦਾ ਦੋਸ਼ ਹੈ।
ਭਾਰਤੀ ਸਿੰਘ ਨੇ ਐਨ.ਸੀ.ਬੀ. ਵਲੋਂ ਕੀਤੀ ਜਾ ਰਹੀ ਪੁਛਗਿੱਛ ਦੌਰਾਨ ਗਾਂਜਾ ਲੈਣ ਦੀ ਗੱਲ ਕਬੂਲ ਕੀਤੀ ਹੈ ਜਿਸ ਦੇ ਬਾਅਦ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਸਿੰਘ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਕ ਡਰੱਗ ਪੈਡਰਲ ਨੇ ਪੁਛਗਿੱਛ ਦੌਰਾਨ ਇਨ੍ਹਾਂ ਦੋਨਾਂ ਦਾ ਨਾਂ ਲਿਆ ਸੀ ਜਿਸ ਤੋਂ ਬਾਅਦ ਭਾਰਤੀ ਦੇ ਅੰਧੇਰੀ, ਲੋਖੰਡਵਾਲਾ, ਵਰਸੋਵਾ ਸਥਿਤ ਘਰਾਂ 'ਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਐਨਸੀਬੀ ਦੀ ਟੀਮ ਨੂੰ ਭਾਰਤੀ ਸਿੰਘ ਦੇ ਘਰੋਂ 86.5 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਪਿਛਲੇ ਦਿਨੀਂ ਫੜੇ ਗਏ ਡਰੱਗ ਪੈਡਲਰ ਤੋਂ ਪੁੱਛ ਪੜਤਾਲ ਦੇ ਆਧਾਰ 'ਤੇ ਇਹ ਕਾਰਵਾਈ ਹੋਈ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਦੌਰਾਨ ਵਾਰ ਵਾਰ ਡਰੱਗ ਦਾ ਜ਼ਿਕਰ ਆਇਆ ਤਾਂ ਨਾਰਕੋਟਿਕਸ
ਕੰਟਰੋਲ ਬਿਊਰੋ ਨੂੰ ਸ਼ਾਮਲ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਅਰਜੁਨ ਰਾਮਪਾਲ ਅਤੇ ਫਿਰੋਜ਼ ਨਾਡਿਆਵਾਲਾ ਸਣੇ ਕਈ ਹਸਤੀਆਂ ਤੋਂ ਪੁੱimage
ਭਾਰਤੀ ਸਿੰਘ ਅਤੇ ਹਰਸ਼ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਂਦੀ ਹੋਈ ਐਨ.ਸੀ.ਬੀ. ਦੀ ਟੀਮ।
ਛਪੜਤਾਲ ਹੋ ਚੁੱਕੀ ਹੈ। ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। (ਪੀਟੀਆਈ)