ਕੰਵਰ ਗਰੇਵਾਲ ਨੇ ਦਿੱਲੀ ਵੱਲ ਕੂਚ ਕਰਨ ਦੀ ਕੀਤੀ ਅਪੀਲ
Published : Nov 22, 2020, 9:51 pm IST
Updated : Nov 22, 2020, 9:51 pm IST
SHARE ARTICLE
kanvar grewal
kanvar grewal

ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਅਤੇ ਕਿਸਾਨਾਂ ਦੇ ਪੁੱਤ ਬਣਕੇ ਹੀ ਕਿਸਾਨਾਂ ਨਾਲ ਦਿੱਲੀ ਧਰਨੇ ਵਿਚ ਜਾਵਾਂਗਾ।

ਪਟਿਆਲਾ ਰਾਜਪੁਰਾ: ਪਟਿਆਲਾ ਰਾਜਪੁਰਾ ਟੋਲ ਪਲਾਜ਼ਾ ‘ਤੇ ਖੇਤੀ ਬਿੱਲਾਂ ਦੇ ਖਿਲਾਫ ਚੱਲ ਰਹੇ ਮੋਰਚੇ ਵਿਚ ਪੰਜਾਬੀ ਸ਼ਫੀ ਗਾਇਕ ਕੰਵਰ ਗਰੇਵਾਲ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਕੰਵਰ ਗਰੇਵਾਲ ਨੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ  ਦੇ ਖ਼ਿਲਾਫ਼ ਦਿੱਲੀ ਵਿੱਚ 26-27 ਨਵੰਬਰ ਨੂੰ ਲਾਏ ਜਾ ਰਹੇ ਮੋਰਚੇ ਵਿੱਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ।  ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਅਤੇ ਕਿਸਾਨਾਂ ਦੇ ਪੁੱਤ ਬਣਕੇ ਹੀ ਕਿਸਾਨਾਂ ਨਾਲ ਦਿੱਲੀ ਧਰਨੇ ਵਿਚ ਜਾਵਾਂਗਾ। ਦੋ ਮਹਿਨਿਆਂ ਤੋਂ ਚਲੇ ਸੰਘਰਸ਼ ਵਿਚ ਕਿਸਾਨਾਂ ਪੰਜਾਬ ਦੇ ਲੇਕਾਂ ਦੀ ਯੋਗ ਅਗਵਾਈ ਕੀਤੀ । Farmers protestFarmers protestਕਿਸਾਨ ਜਥੇਬੰਦੀਆਂ ਵੱਲੋਂ ਲਿਆ ਗਿਆ ਹਰ ਫੈਸਲਾ ਬਿਲਕੁਲ ਠੀਕ ਹੈ। ਗਰੇਵਾਲ ਨੇ ਕਿਹਾ ਕਿ ਕਾਲੇ ਕਾਨੂੰਨਾਂ ਦਾ ਪੰਜਾਬ ਦੇ ਹਰ ਵਰਗ ਉੱਤੇ ਬੁਰਾ ਅਸਰ ਪੈਣ ਪੈਣਾ ਹੈ । ਜਿਸ ਨਾਲ ਹਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇਤੀ ਕਾਨੂੰਨਾਂ ਦੀ ਲੜਾਈ ਲੜ ਰਹੇ ਕਿਸਾਨ ਸਹੀ ਦਿਸ਼ਾ ਵਿਚ ਸੰਘਰਸ਼ ਕਰ ਰਹੇ ਹਨ। ਇਸ ਕਿਸਾਨੀ ਸੰਘਰਸ਼ ਵਿਚ ਕਲਾਕਾਰ ਭਾਈਚਾਰਾ ਵੀ ਤਨੋ ਮਨੋ ਸਹਿਯੋਗ ਦੇ ਰਿਹਾ ਹੈ। ਹੁਣ ਪੰਜਾਬ ਦੇ ਲੋਕ ਦਿਲੀ ਜਾਣ ਲਈ ਤਿਆਰ ਹਨ। ਕੰਵਰ ਗਰੇਵਾਲ ਨੇ ਕਿਸਾਨਾਂ, ਮਜ਼ਦੂਰਾਂ , ਨੌਜਵਾਨਾਂ ਅਤੇ ਸਮੂਹ ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਖਿਲਾਫ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। 

PM ModiPM Modiਜ਼ਿਕਰਯੋਗ ਹੈ ਕਿ ਸੂਫੀ ਗਾਇਕ ਕੰਵਰ ਗਰੇਵਾਲ ਦਾ ਨਵਾਂ ਗੀਤ ‘ਜ਼ਮੀਰ’ ਪਿਛਲੇ ਦਿਨੀਂ  ਰੀਲੀਜ਼ ਕੀਤਾ ਗਿਆ ਤੇ ਇੱਕ ਵਾਰ ਫਿਰ ਉਹ ਆਪਣੇ ਇਸ ਗਾਣੇ ਜ਼ਰੀਏ ਸਮਾਜਿਕ ਸਮੱਸਿਆਵਾਂ ਨਸ਼ਾ ਤੇ ਹਥਿਆਰਾਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਦਾ ਦਿਖਾਈ ਦਿੱਤਾ।  ਕੰਵਰ ਗਰੇਵਾਲ ਨੇ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦੇ ਉਨ੍ਹਾਂ ਅਖੌਤੀ ਸੇਵਾਦਾਰਾਂ ਅਤੇ ਸਰੋਤਿਆਂ ਨੂੰ ਜਿਹੜੇ ਕਿ ਸਿਰਫ਼ ਪੈਸੇ ਪਿੱਛੇ ਲੱਗ ਕੇ ਆਪਣੀ ਹੋਂਦ ਤੱਕ ਨੂੰ ਝੁਠਲਾ ਕੇ ਸਮਾਜ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਮਨਘੜਤ ਤਸਵੀਰ ਉਲੀਕਣ ਵਿੱਚ ਲੱਗੇ ਹੋਏ ਹਨ, ਨੂੰ ਨੌਜਵਾਨਾਂ ਨੂੰ ਕੁਰਾਹੇ ਨਾ ਪਾਉਣ ਦੀ ਅਪੀਲ ਕਰਦੇ ਹਨ|

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement