
ਪੰਜਾਬ ਨੂੰ ਇਕ ਮੰਡੀ ਐਲਾਨਿਆ ਜਾਵੇ : ਸੁਖਬੀਰ ਬਾਦਲ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਕਾਨੂੰਨਾਂ 'ਚ ਸੋਧ ਨਾਲ ਕੁੱਝ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਸਰਕਾਰ ਨੇ ਸੋਧ ਕਾਨੂੰਨ ਕੇਂਦਰੀ ਅਧਿਨਿਯਮ ਹੇਠ ਆਉਂਦੀਆਂ ਧਾਰਾਵਾਂ ਤਹਿਤ ਬਣਾਇਆ ਹੈ ਜਦਕਿ ਕਾਂਗਰਸ ਸਾਸ਼ਤ ਦੋ ਹੋਰ ਰਾਜਾਂ ਨੇ ਸੂਬੇ ਦੇ ਅਧਿਨਿਯਮ ਤਹਿਤ ਕਾਨੂੰਨ ਬਣਾਇਆ ਹੈ ਜਿਸ 'ਤੇ ਰਾਜਪਾਲਾਂ ਨੇ ਦਸਤਖ਼ਤ ਕਰ ਦਿਤੇ ਹਨ। ਇਸ ਲਈ ਪੰਜਾਬ 'ਚ ਖੇਤੀਬਾੜੀ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਇਕ ਮੰਡੀ ਐਲਾਨ ਦੇਣਾ ਚਾਹੀਦਾ ਹੈ ਜਿਸ ਨਾਲ ਕੇਂਦਰ ਦਾ ਦਖ਼ਲ ਅਪਣੇ ਆਪ ਖ਼ਤਮ ਹੋ ਜਾਵੇਗਾ।