
ਜੇਕਰ ਜਲਦ ਹੀ ਮੀਟਿੰਗ ਦਾ ਸਮਾਂ ਪੱਕਾ ਨਾ ਕੀਤਾ ਗਿਆ ਤਾਂ ਉਹ ਪੁਲਿਸ ਬੇਰੀਕੇਟਾਂ ਨੂੰ ਤੋੜ ਕੇ ਅੱਗੇ ਵਧਣਗੇ।
ਸੰਗਰੂਰ - ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਪੰਜਾਬ ਦੇ 4 ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਨੇੜੇ ਇਕ ਮੋਬਾਈਲ ਟਾਵਰ ਉੱਤੇ ਚੜ੍ਹ ਗਏ ਹਨ। ਇਸ ਦੌਰਾਨ ਯੂਨੀਅਨ ਵਲੋਂ ਸਿੰਗਲਾ ਦੀ ਕੋਠੀ ਲਾਗੇ ਮੁੱਖ ਸੜਕ ਉੱਤੇ ਚੱਕਾ ਜਾਮ ਕਰ ਦਿੱਤਾ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਸਿੱਖਿਆ ਮੰਤਰੀ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਆਪਣੀ ਗੱਲ ਤੋਂ ਮੁਕਰ ਰਹੇ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਮੀਟਿੰਗ ਦਾ ਸਮਾਂ ਪੱਕਾ ਨਾ ਕੀਤਾ ਗਿਆ ਤਾਂ ਉਹ ਪੁਲਿਸ ਬੇਰੀਕੇਟਾਂ ਨੂੰ ਤੋੜ ਕੇ ਅੱਗੇ ਵਧਣਗੇ।