ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਰ ਰੇਲਾਂ ਨਾ ਚਲਾਉਣ ਦੀ ਜਿਦ ਉਤੇ ਅੜੀ
Published : Nov 22, 2020, 3:38 pm IST
Updated : Nov 22, 2020, 3:38 pm IST
SHARE ARTICLE
Kisan Mazdoor Sangharsh Committee
Kisan Mazdoor Sangharsh Committee

ਬੀਤੇ ਕੱਲ੍ਹ ਹੋਈ ਬੈਠਕ ਤੋਂ ਬਾਅਦ ਪੰਜਾਬ 'ਚ ਸੋਮਵਾਰ ਤੋਂ ਰੇਲ ਸੇਵਾ ਬਹਾਲ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ

ਚੰਡੀਗੜ੍ਹ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਿਰ ਰੇਲ ਗੱਡੀਆਂ ਨਾ ਚਲਾਉਣ ਦੀ ਜਿਦ ਤੇ ਅੜੀ ਹੋਈ ਹੈ। 23 ਨਵੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੈ ਜਿਸ ਵਿਚ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ ਤਦ ਤੱਕ ਉਨ੍ਹਾਂ ਦਾ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਧਰਨਾ ਨਿਰੰਤਰ ਜਾਰੀ ਰਹੇਗਾ।

Farmers ProtestFarmers Protest
 

ਉਧਰ ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਅੱਜ ਸ਼ਾਮ ਰੇਲਵੇ ਦੇ ਡੀਆਰਐਮ ਇਸ ਧਰਨੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਜਿਸ ਤੋਂ ਬਾਅਦ ਇਹ ਫੈਸਲਾ ਵੀ ਲਿਆ ਜਾਵੇਗਾ ਕਿ ਕੀ ਇਸ ਟ੍ਰੈਕ ਤੋਂ ਇਲਾਵਾ ਪੰਜਾਬ ਦੀਆਂ ਬਾਕੀ ਰੇਲ ਪਟੜੀਆਂ ਉੱਤੇ ਵੀ ਰੇਲ ਚਲਾਉਣੀ ਹੈ।

Railway Ticket Reservation RulesRailway 

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਬੀਤੇ ਕੱਲ੍ਹ ਹੋਈ ਬੈਠਕ ਤੋਂ ਬਾਅਦ ਪੰਜਾਬ 'ਚ ਸੋਮਵਾਰ ਤੋਂ ਰੇਲ ਸੇਵਾ ਬਹਾਲ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨਾਂ ਵਲੋਂ ਇਸ ਸਬੰਧੀ ਕੇਂਦਰ ਨੂੰ ਮੰਗਾਂ ਮੰਨਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।

rail trackrail track

ਉੱਥੇ ਹੀ ਰੇਲ ਨਾਕਾਬੰਦੀ ਚੁੱਕੇ ਜਾਣ ਤੋਂ ਬਾਅਦ ਭਾਰਤੀ ਰੇਲਵੇ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਰੇਲਵੇ ਨੂੰ ਪੰਜਾਬ ਵਿਚ ਮਾਲ ਤੇ ਪਸੈਂਜਰ ਗੱਡੀਆਂ ਚਲਾਉਣ ਸਬੰਧੀ ਜਾਣਕਾਰੀ ਮਿਲੀ ਹੈ। ਕਿਹਾ ਗਿਆ ਹੈ ਕਿ ਜੇ ਸਾਰੇ ਰੇਲਵੇ ਟਰੈਕ ਖਾਲੀ ਹਨ ਤਾਂ ਰੇਲਵੇ ਵਲੋਂ ਪੰਜਾਬ 'ਚ ਮੁੜ ਗੱਡੀਆਂ ਚਲਾਉਣ ਸਬੰਧੀ ਕਦਮ ਚੁੱਕੇ ਜਾਣਗੇ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement