
ਤਿੰਨ ਥਾਣਿਆਂ ਦੀ ਪੁਲਿਸ ਵਲੋਂ ਵੱਡੀ ਪੱਧਰ ਤੇ ਗੱਡੀ ਅਤੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।
ਸਰਾਏ ਅਮਾਨਤ ਖਾਂ- ਪੰਜਾਬ 'ਚ ਲੁੱਟ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਦੇਂ ਪਿੰਡ ਮੀਆਪੁਰ ਕੋਲੋ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਚਾਰ ਮੋਟਰਸਾਈਕਲ ਸਵਾਰ ਲੁਟੇਰੇ ਨੇ ਪਤੀ ਪਤਨੀ ਕੋਲੋ ਫੋਰਚੂਨਰ ਗੱਡੀ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਵਾਰਦਾਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਵੇਲੇ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਛਪਾਲ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਜੇਠੂਵਾਲ ਥਾਣਾ ਮਜੀਠਾ ਨੇ ਦੱਸਿਆ ਕਿ ਅੱਜ ਸਵੇਰੇ ਮੈ 'ਤੇ ਮੇਰੀ ਪਤਨੀ ਸੂਖਵਿੰਦਰ ਕੌਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਆ ਰਹੀ ਸੀ। ਜਦੌਂ ਅਸੀ ਪਿੰਡ ਮੀਆਪੁਰ ਲਾਗੇ ਪਹੁੰਚੇ ਤਾਂ ਮੈ ਪਿਸ਼ਾਬ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਅਚਾਨਕ ਪਿਛਲੇ ਪਾਸਿਓੁ ਦੋ ਮੋਟਰਸਾਈਕਲਾਂ ਤੇ ਚਾਰ ਸਵਾਰ ਲੁਟੇਰੇ ਆਣ ਕੇ ਰੁਕ ਗਏ'ਤੇ ਪਿਸਤੌਲ ਨਾਲ ਫਾਈਰ ਕਰਨ ਲੱਗ ਪਏ।
ਮੈਂ ਫਾਈਰ ਦੀ ਅਵਾਜ਼ ਸੁਣ ਕੇ ਗੱਡੀ ਵੱਲ ਭੱਜਾ ਲਈ ਤਾ ਉਨ੍ਹਾਂ ਨੇ ਗੱਡੀ ਸਰਟਾਟ ਕਰ ਲਈ 'ਤੇ ਗੱਡੀ ਵਿੱਚ ਬੈਠੀ ਮੇਰੀ ਪਤਨੀ ਕੋਲੋਂ ਸੋਨੇ ਦੇ ਗਹਿਣੇ ਅਤੇ 20-25 ਹਜ਼ਾਰ ਰੁਪਏ ਨਕਦ ਲੈ ਗੱਡੀ ਸਮੇਤ ਫਰਾਰ ਹੋ ਗਏ। ਤਿੰਨ ਥਾਣਿਆਂ ਦੀ ਪੁਲਿਸ ਵਲੋਂ ਵੱਡੀ ਪੱਧਰ ਤੇ ਗੱਡੀ ਅਤੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।