
ਪੰਜਾਬ ਤੋਂ ਦਿੱਲੀ ਗਈ ਬਰਾਤ ਤੇ ਲਾੜੇ ਦਾ ਹੋਇਆ ਚਲਾਨ ਨਾਲ ਸਵਾਗਤ
ਚੰਡੀਗੜ੍ਹ, 21 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਤੋਂ ਦਿੱਲੀ ਗਈ ਇਕ ਬਰਾਤ ਦਾ ਰਾਜਧਾਨੀ ਵਿਚ ਦਾਖ਼ਲ ਹੁੰਦੇ ਹੀ ਚਲਾਨ ਨਾਲ ਸਵਾਗਤ ਕੀਤਾ ਗਿਆ। ਕਾਰ ਵਿਚ ਬੈਠੇ ਲਾੜੇ ਅਤੇ ਬਰਾਤੀਆਂ ਦਾ ਦਿੱਲੀ ਵਿਚ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਉਤੇ 2 ਹਜ਼ਾਰ ਦਾ ਚਲਾਨ ਕਰ ਦਿਤਾ ਗਿਆ। ਇਸ ਸਮੇਂ ਦੌਰਾਨ ਬਰਾਤੀ ਅਤੇ ਲਾੜਾ ਚਲਾਨ ਨਾ ਕਰਨ ਲਈ ਤਰਲੇ ਲੈਂਦੇ ਰਹੇ।
ਚਲਾਨ ਤੋਂ ਬਾਅਦ ਡਰਾਈਵਰ ਨੇ ਦਸਿਆ ਕਿ ਪੰਜਾਬ ਤੋਂ ਦੋ ਕਾਰਾਂ ਚੱਲੀਆਂ ਸਨ ਪਰ ਦੂਸਰੀ ਕਾਰ ਖ਼ਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁੱਝ ਸਵਾਰੀਆਂ ਬਿਠਾਈਆਂ ਸਨ।
ਮਿਲੀ ਜਾਣਕਾਰੀ ਅਨੁਸਾਰ ਬਾਰਾਤੀਆਂ ਦੀ ਇਨੋਵਾ ਕਾਰ ਪੰਜਾਬ ਤੋਂ ਦਿੱਲੀ ਪਹੁੰਚੀ ਸੀ। ਬਰਾਤ ਨੇ ਪਾਂਡਵ ਨਗਰ ਜਾਣਾ ਸੀ। ਉਸ ਸਮੇਂ ਗੀਤਾ ਕਾਲੋਨੀ ਦੇ ਐਸਡੀਐਮ ਦਫ਼ਤਰ ਨੇੜੇ ਵਿਭਾਗ ਦੀ ਨਜ਼ਰ ਕਾਰ 'ਤੇ ਪਈ। ਸਾਹਮਣੇ ਵਾਲੀ ਸੀਟ 'ਤੇ ਬੈਠੇ ਲਾੜੇ ਕੋਲ ਮਾਸਕ ਨਹੀਂ ਸੀ। ਪਿਛਲੀ ਸੀਟ 'ਤੇ ਤਿੰਨ ਲੋਕਾਂ ਲਈ ਜਗ੍ਹਾ ਹੈ ਪਰ ਉਥੇ ਚਾਰ ਔਰਤਾਂ ਬੈਠੀਆਂ ਸਨ। ਉਨ੍ਹਾਂ ਨੇ ਮਾਸਕ ਵੀ ਨਹੀਂ ਪਹਿਨੇ ਸਨ।
ਇਸ 'ਤੇ ਗੱਡੀ ਨੂੰ ਰੋਕ ਕੇ ਸਮਾਜਕ ਦੂਰੀਆਂ ਦੀ ਪਾਲਣਾ ਨਾ ਕਰਨ ਅਤੇ ਮਾਸਕ ਨਾ ਲਗਾਉਣ 'ਤੇ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਚਲਾਨ ਦੌਰਾਨ, ਹਾਲਾਂਕਿ, ਲਾੜਾ ਅਤੇ ਬਰਾਤੀ ਮਜਬੂਰੀਆਂ ਗਿਣਾਉਂਦੇ ਰਹੇ। ਇੰਨਾ ਹੀ ਨਹੀਂ, ਚਲਾਨ ਕੱਟਣ ਤੋਂ ਬਾਅਦ ਲਾੜੇ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ। ਚਲਾਨ ਤੋਂ ਬਾਅਦ ਡਰਾਈਵਰ ਨੇ ਦਸਿਆ ਕਿ ਪੰਜਾਬimage ਤੋਂ ਦੋ ਕਾਰਾਂ ਚੱਲੀਆਂ ਸਨ ਪਰ ਦੂਸਰੀ ਕਾਰ ਖ਼ਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁੱਝ ਸਵਾਰੀਆਂ ਬਿਠਾਈਆਂ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਮਾਸਕ ਨਾ ਲਗਾਉਣ ਲਈ ਹੁਣ ਦੋ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਰਕਮ ਪੰਜ ਸੌ ਰੁਪਏ ਸੀ।