
ਲੁੱਟ ਦੀ ਨੀਅਤ ਨਾਲ ਗੋਪੀ ਰਾਮ ਦਾ ਕਤਲ ਕਰਕੇ ਉਸ ਦੀ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਦੇ ਬਾਹਰ ਸੁੱਟ ਗਏ
ਭਿੱਖੀਵਿੰਡ (ਸਸਸ) : ਸਥਾਨਕ ਥਾਣੇ ਦੇ ਬਿਲਕੁਲ ਸਾਹਮਣੇ ਇੱਕ ਡੇਰਾ ਪ੍ਰੇਮੀ ਦੀ ਲਾਸ਼ ਮਿਲੀ ਹੈ। ਦੱਸ ਦੇਈਏ ਕਿ ਡੇਰਾ ਪ੍ਰੇਮੀ ਦਾ ਕਤਲ ਕਰਨ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਦਕਿ ਲਾਸ਼ ਨੂੰ ਥਾਣੇ ਦੇ ਸਾਹਮਣੇ ਸੁੱਟ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ ਅਤੇ ਕਮੇਟੀਆਂ ਵੀ ਪਾਉਂਦਾ ਸੀ। ਇਸ ਲਈ ਉਸ ਦੀ ਜੇਬ੍ਹ ਵਿਚ ਹਮੇਸ਼ਾਂ ਡੇਢ -ਦੋ ਲੱਖ ਰੁਪਿਆ ਵੀ ਹੁੰਦਾ ਸਨ।
murder
ਇਹ ਹੀ ਕਾਰਨ ਹੈ ਕਿ ਕੁਝ ਵਿਅਕਤੀਆਂ ਵਲੋਂ ਉਸ ਦਾ ਕਤਲ ਕਰ ਕੇ ਲਾਸ਼ ਦੁਕਾਨ ਦੇ ਬਾਹਰ ਹੀ ਸੁੱਟ ਦਿਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਗੋਪੀ ਰਾਮ ਪੁੱਤਰ ਰੂਪਾ ਰਾਮ ਵਾਸੀ ਵਾਰਡ ਨੰ. 11 ਵਜੋਂ ਹੋਈ ਹੈ। ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
murder murder
ਜਾਣਕਾਰੀ ਅਨੁਸਾਰ ਮ੍ਰਿਤਕ ਬੀਤੇ ਕੱਲ੍ਹ 5:30 ਵਜੇ ਦੇ ਕਰੀਬ ਆਪਣੀ ਜੁੱਤੀਆਂ ਗੰਢਣ ਵਾਲੀ ਦੁਕਾਨ ਤੇ ਗਿਆ ਅਤੇ ਵਾਪਸ ਨਹੀਂ ਆਇਆ। ਪ੍ਰਵਾਰ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿਤੀ। ਪ੍ਰਵਾਰ ਦਾ ਇਹ ਵੀ ਕਹਿਣਾ ਸੀ ਕਿ ਗੋਪੀ ਰਾਮ ਨੂੰ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਅਗਵਾਹ ਕਰਨ ਮਗਰੋਂ ਕਤਲ ਕਰ ਦਿਤਾ, ਜਿਸ ਦੀ ਅੱਜ ਸਵੇਰੇ ਤੜਕਸਾਰ ਹੀ ਭੇਦ ਭਰੇ ਹਾਲਾਤ ਵਿਚ ਲਾਸ਼ ਮਿਲੀ ਹੈ।
murder
ਪ੍ਰਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਗੋਪੀ ਰਾਮ ਕੋਲ ਕਰੀਬ ਦੋ ਲੱਖ ਰੁਪਏ ਸਨ। ਇਹ ਵਾਰਦਾਤ ਲੁਟੇਰਿਆਂ ਵਲੋਂ ਹੀ ਕੀਤੀ ਗਈ ਹੈ ਅਤੇ ਲੁੱਟ ਦੀ ਨੀਅਤ ਨਾਲ ਗੋਪੀ ਰਾਮ ਦਾ ਕਤਲ ਕਰਕੇ ਉਸ ਦੀ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਦੇ ਬਾਹਰ ਸੁੱਟ ਗਏ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਨੇ ਬੀਤੀ ਸ਼ਾਮ ਕਮੇਟੀ ਦੇ ਪੈਸੇ ਇਕੱਠੇ ਕੀਤੇ ਸਨ ਜੋ ਕਿ ਲੁਟੇਰਿਆਂ ਵਲੋਂ ਲੁੱਟ ਕੇ ਉਸਦਾ ਕਤਲ ਕਰ ਦਿਤਾ ਗਿਆ ਹੈ। ਪ੍ਰਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
murder
ਇਸ ਮੌਕੇ ASI ਪੰਨਾ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਸਰ 'ਤੇ ਸੱਟ ਲੱਗੀ ਹੈ ਜਿਸ ਤੋਂ ਲਗਦਾ ਹੈ ਕਿ ਉਸ ਦੇ ਸਿਰ 'ਤੇ ਪਿੱਛੋਂ ਹਮਲਾ ਕੀਤਾ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।