
ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਕਾਂਗਰਸ ਇਕਮੁਠ ਹੈ ਤੇ 2022 ਦੀਆਂ ਚੋਣਾਂ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ।
ਨਾਭਾ (ਬਲਵੰਤ ਹਿਆਣਾ): ਕੈਪਟਨ ਅਮਰਿੰਦਰ ਸਿੰਘ ਦੀ ਬੀ. ਜੇ. ਪੀ. ਨਾਲ ਮਿਲੇ ਹੋਣ ਦੀ ਗੱਲ ਜੱਗ ਜ਼ਾਹਰ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਇਲਾਕੇ ਦੇ ਪ੍ਰਸਿੱਧ ਗਾਬਾ ਪ੍ਰਵਾਰ ਦੇ ਸੰਦੀਪ ਗਾਬਾ ਅਤੇ ਹੀਰਾ ਆਟੋਮੋਬਾਈਲ ਦੇ ਸੀ. ਈ. ਓ. ਗੌਰਵ ਗਾਬਾ ਦੇ ਪਿਤਾ ਉਘੇ ਵਪਾਰੀ, ਸਮਾਜ ਸੇਵਕ ਅਤੇ ਆਰੀਆ ਸਮਾਜ ਨਾਭਾ ਦੇ ਪ੍ਰਧਾਨ ਸੁਭਾਸ਼ ਗਾਬਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਸਬੰਧੀ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
CM Charanjit Singh Channi
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਕਾਂਗਰਸ ਇਕਮੁਠ ਹੈ ਤੇ 2022 ਦੀਆਂ ਚੋਣਾਂ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਧਾਰਮਕ ਸ਼ਖ਼ਸੀਅਤਾਂ ਨੇ ਕਥਾ ਵਿਚਾਰਾਂ ਕਰ ਕੇ ਸੰਗਤਾਂ ਨੂੰ ਪ੍ਰਮਾਤਮਾ ਨਾਲ ਜੋੜਿਆ। ਇਸ ਮੌਕੇ ਬੀਬੀ ਭੱਠਲ ਨੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਗਾਬਾ ਪ੍ਰਵਾਰ ਨੇ ਅਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇਲਾਕੇ ਵਿਚ ਨਾਮ ਰੌਸ਼ਨ ਕੀਤਾ ਹੈ ਤੇ ਸਵਰਗਵਾਸੀ ਸੁਭਾਸ਼ ਗਾਬਾ ਇਕ ਇਮਾਨਦਾਰ ਅਤੇ ਮਿਹਨਤੀ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਦੇ ਬੱਚੇ ਵੀ ਅਪਣੇ ਪਿਤਾ ਪੁਰਖਿਆਂ ਦੇ ਪਾਏ ਪੂਰਨਿਆਂ ’ਤੇ ਚਲ ਰਹੇ ਹਨ।
rajinder kaur bhattal
ਇਸ ਮੌਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਹੀਰਾ ਆਟੋਮੋਬਾਈਲ ਦੇ ਚੇਅਰਮੈਨ ਰਾਹੁਲਿੰਦਰ ਸਿੰਘ ਸਿੰਘ ਭੱਠਲ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਚੇਅਰਮੈਨ ਸੰਤ ਰਾਮ ਬਾਂਗਾ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਹਲਕਾ ਮੁਖੀ ਬਾਬੂ ਕਬੀਰ ਦਾਸ, ਆਮ ਆਦਮੀ ਪਾਰਟੀ ਆਗੂ ਦੇਵ ਮਾਨ, ਏ. ਡੀ. ਸੀ. ਪਟਿਆਲਾ ਹਰਪ੍ਰੀਤ ਸਿੰਘ ਥਿੰਦ, ਪੀ. ਏ. ਚਰਨਜੀਤ ਬਾਤਿਸ਼, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੋਟ, ਗੁਰਦਿਆਲ ਇੰਦਰਸਿੰਘ ਬਿੱਲੂ, ਜਸਪਾਲ ਜੁਨੇਜਾ, ਜੇ. ਪੀ. ਗੁਪਤਾ, ਸੱਤਿਆਵੀਰ ਜਿੰਦਲ, ਨਿਤੀਨ ਜੈਨ, ਗੁਰਬਖਸ਼ ਸਿੰਘ ਭੱਟੀ ਆਦਿ ਹਾਜ਼ਰ ਸਨ।