
ਸੋਮਵਾਰ ਦੇਰ ਰਾਤ ਆਰਮੀ ਕੈਂਟ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਗ੍ਰੇਨੇਡ ਧਮਾਕਾ ਹੋਇਆ ਜਿਸ ਕਾਰਨ ਧੀਰਾ ਪੁਲ ਨੇੜੇ ਹੜਕੰਪ ਮਚ ਗਿਆ।
ਪਠਾਨਕੋਟ : ਸੋਮਵਾਰ ਦੇਰ ਰਾਤ ਆਰਮੀ ਕੈਂਟ ਦੇ ਤ੍ਰਿਵੇਣੀ ਦੁਆਰ ਗੇਟ 'ਤੇ ਗ੍ਰੇਨੇਡ ਧਮਾਕਾ ਹੋਇਆ ਜਿਸ ਕਾਰਨ ਧੀਰਾ ਪੁਲ ਨੇੜੇ ਹੜਕੰਪ ਮਚ ਗਿਆ। ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਹ ਗ੍ਰਨੇਡ ਸੁੱਟਿਆ।
Grenade Attack
ਅਜੇ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿ ਉਹ ਮੋਟਰਸਾਈਕਲ ਸਵਾਰ ਕੌਣ ਸਨ ਅਤੇ ਇਹ ਧਮਾਕਾ ਕਿਉਂ ਕੀਤਾ ਗਿਆ। ਜਾਣਕਾਰੀ ਅਨੁਸਾਰ ਜਦੋਂ ਇਹ ਧਮਾਕਾ ਹੋਇਆ ਤਾਂ ਫ਼ੌਜੀ ਜਵਾਨ ਕੁਝ ਹੀ ਦੂਰੀ 'ਤੇ ਸਨ ਪਰ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
grenade attack
ਫਿਲਹਾਲ ਪੁਲਿਸ ਫ਼ੋਰਸ ਮੌਕੇ 'ਤੇ ਮੌਜੂਦ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਧਮਾਕੇ ਤੋਂ ਬਾਅਦ ਪਠਾਨਕੋਟ ਅਤੇ ਪੰਜਾਬ ਦੇ ਸਾਰੇ ਪੁਲਿਸ ਬਲਾਕਾਂ ਨੂੰ ਹਾਈ ਅਲਰਟ 'ਤੇ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਆਰਮੀ ਕੈਂਟ ਖੇਤਰਾਂ ਦੀ ਸੁਰੱਖਿਆ ਵਧਾ ਦਿਤੀ ਗਈ ਹੈ।