
ਭਾਈ ਮਰਦਾਨਾ ਜੀ ਦਾ ਜੋਤੀ-ਜੋਤਿ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ : ਧਾਮੀ, ਗਰੇਵਾਲ
ਮੰਡੀ ਗੋਬਿੰਦਗੜ੍ਹ, 21 ਨਵੰਬਰ (ਸਵਰਨਜੀਤ ਸਿੰਘ ਸੇਠੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿਚ ਮਿਲੇ ਕਾਫ਼ਿਲਾ ਏ ਮੀਨਾਰ ਮਰਦਾਨਾਕੇ ਵੈਲਫੇਅਰ ਸੁਸਾਇਟੀ ਪੰਜਾਬ ਤੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਆਗੂਆਂ ਦੇ ਮਿਲੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਭਾਈ ਮਰਦਾਨਾ ਜੀ ਦਾ ਜੋਤੀ ਜੋਤ ਸਮਾਗਮ 28 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼ਰਧਾ ਨਾਲ ਮਨਾਇਆ ਜਾਵੇਗਾ |
ਇਸ ਮੌਕੇ ਭਾਈ ਮਰਦਾਨਾ ਜੀ ਦੀ ਵਿਸ਼ਵ ਵਿਚ ਵਸਦੀ ਕੌਮ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਸ੍ਰੀ ਧਾਮੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ 'ਤੇ ਪ੍ਰਧਾਨ ਸ੍ਰੀ ਧਾਮੀ ਨੇ ਪੇਸ਼ ਆ ਰਹੀਆਂ ਸਮੱਸਿਅਵਾ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ | ਇਸ ਮੌਕੇ ਸ੍ਰੀ ਧਾਮੀ ਅਤੇ ਸ੍ਰੀ ਗਰੇਵਾਲ ਦਾ ਸਨਮਾਨ ਵੀ ਕੀਤਾ ਗਿਆ |
ਇਸ ਮੌਕੇ ਸੁਸਾਇਟੀ ਪ੍ਰਧਾਨ ਜਨਾਬ ਨੀਲੂ ਖਾਨ ਲੈਕਚਰਾਰ, ਜਰਨਲ ਸਕੱਤਰ ਮਜ਼ਦੂਰ ਅਲੀ, ਸਰਪ੍ਰਸਤ ਨਜ਼ੀਰ ਅਲੀ ਮੰਡੀ, ਪ੍ਰੈਸ ਸਕੱਤਰ ਲਾਲਦੀਨ, ਮੋਗਾ ਜ਼ਿਲ੍ਹੇ ਦੇ ਪ੍ਰਧਾਨ ਸਿਕੰਦਰ ਦੀਨ ਸ਼ੇਖਾਂ, ਬਰਨਾਲਾ ਜ਼ਿਲ੍ਹੈ ਦੇ ਪ੍ਰਧਾਨ ਗਾਡਰ ਖਾਂ, ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਜੀਤਾ ਫੱਕਰ ਸੰਧੂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਰਾਜਦੀਪ ਸਿੰਘ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਥੇਦਾਰ ਜਰਨੈਲ ਸਿੰਘ ਮਾਜਰੀ ਆਦਿ ਹਾਜ਼ਰ ਸਨ |
6
ਫ਼ੋਟੋ ਕੈਪਸ਼ਨ: -ਫ਼ੋਟੋ: ਸੇਠੀ