
-ਬੰਦੀ ਸਿੰਘਾਂ ਦੀ ਰਿਹਾਈ ਲਈ 1 ਦਸੰਬਰ ਤੋਂ ਪੂਰੇ ਭਾਰਤ 'ਚ ਸ਼ੁਰੂ ਹੋਵੇਗੀ ਦਸਤਖ਼ਤ ਮੁਹਿੰਮ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤ੍ਰਿੰਗ ਕਮੇਟੀ ਦੀ ਪਲੇਠੀ ਬੈਠਕ ਹੋਈ। ਇਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਸਭ ਤੋਂ ਪਹਿਲਾਂ ਬੰਦੀ ਸਿੰਘ ਦੀ ਰਿਹਾਈ ਲਈ 1 ਦਸੰਬਰ ਤੋਂ ਪੂਰੇ ਭਾਰਤ ਵਿਚ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਜਾਵਗੀ ਜਿਸ ਲਈ ਬਾਹਰਲੇ ਸੂਬਿਆਂ 'ਚ ਸ਼੍ਰੋਮਣੀ ਕਮੇਟੀ ਸਿੱਖ ਮਿਸ਼ਨ ਅਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਬ-ਕੇਂਦਰ ਸਥਾਪਿਤ ਕੀਤੇ ਜਾਣਗੇ।
ਬੰਦੀ ਸਿੰਘ ਦੀ ਰਿਹਾਈ ਲਈ ਪ੍ਰਫਾਰਮੇ ਭਰਵਾਏ ਜਾਣਗੇ ਅਤੇ ਫਿਰ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਪ੍ਰਫਾਰਮੇ ਪੰਜਾਬ ਰਾਜਪਾਲ ਨੂੰ ਚੰਡੀਗੜ੍ਹ ਵਿਚ ਕਮੇਟੀ ਮੈਂਬਰਾਂ ਵਲੋਂ ਸੌਂਪੇ ਜਾਣਗੇ। ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਸਿਰੋਪਾਓ ਸਿਰਫ ਪੰਥਕ ਕਾਰਜਾਂ ਵਿਚ ਯੋਗਦਾਨ ਪਾਉਣ ਵਾਲਿਆਂ ਸ਼ਖਸੀਅਤਾਂ ਨੂੰ ਹੀ ਦਿਤੇ ਜਾਣਗੇ ਅਤੇ ਇਸ ਤੋਂ ਇਲਾਵਾ ਹੋਰ ਆਏ ਹੋਏ ਪਤਵੰਤਿਆਂ ਨੂੰ ਪੁਸਤਕਾਂ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਅਤੇ ਗੁਰੂ ਘਰਾਂ ਵਿਚ ਵੀ ਸਿਰਫ ਪੁਸਤਕਾਂ ਨਾਲ ਹੀ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਅਗਲੇ 6 ਮਹੀਨਿਆਂ ਲਈ ਭਰਤੀ 'ਤੇ ਮੁਕੰਮਲ ਰੋਕ ਰਹੇਗੀ।
- ਇਸ ਲਈ ਬਾਹਰਲੇ ਸੂਬਿਆਂ 'ਚ ਸ਼੍ਰੋਮਣੀ ਕਮੇਟੀ ਸਿੱਖ ਮਿਸ਼ਨ ਅਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਬ-ਕੇਂਦਰ ਕਰੇਗੀ ਸਥਾਪਿਤ
-ਪ੍ਰਫਾਰਮੇ ਭਰਵਾਉਣ ਮਗਰੋਂ ਪੰਜਾਬ ਰਾਜਪਾਲ ਨੂੰ ਸੌਂਪੇ ਜਾਣਗੇ
-ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਕਰੇ ਭਾਰਤ ਸਰਕਾਰ
-ਪੰਥਕ ਕਾਰਜਾਂ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਹੀ ਦਿੱਤਾ ਜਾਵੇਗਾ ਸਿਰੋਪਾਓ
-ਵਿੱਦਿਅਕ ਅਦਾਰਿਆਂ ਤੇ ਗੁਰੂ ਘਰਾਂ 'ਚ ਸਿਰਫ ਪੁਸਤਕਾਂ ਨਾਲ ਕੀਤਾ ਜਾਵੇਗਾ ਸਨਮਾਨ
-SGPC 'ਚ ਅਗਲੇ 6 ਮਹੀਨਿਆਂ ਲਈ ਭਰਤੀ 'ਤੇ ਮੁਕੰਮਲ ਰੋਕ