
19,341 ਫੁੱਟ ਹੈ ਮਾਊਂਟ ਕਿਲੀਮੰਜਾਰੋ ਦੀ ਉਚਾਈ
Punjab News: ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ਉਤੇ ਨਿਸ਼ਾਨ ਸਾਹਿਬ ਝੁਲਾਇਆ ਹੈ। ਮਾਊਂਟ ਕਿਲੀਮੰਜਾਰੋ ਦੀ ਉਚਾਈ 19,341 ਫੁੱਟ ਹੈ। ਤਰੁਣਦੀਪ ਸਿੰਘ ਨੇ ਦਸਿਆ ਕਿ ਉਸ ਨੇ ਇਹ 95 ਕਿਲੋਮੀਟਰ ਦਾ ਸਫ਼ਰ ਸੱਤ ਦਿਨਾਂ ਵਿਚ ਪੂਰਾ ਕੀਤਾ।
ਉਨ੍ਹਾਂ ਦਸਿਆ ਕਿ, “ਮੈਨੂੰ ਟ੍ਰੈਕਿੰਗ ਦਾ ਸ਼ੌਕ ਹੈ। ਮੇਰਾ ਹਮੇਸ਼ਾ ਤੋਂ ਸੁਪਨਾ ਸੀ ਕਿ ਮੈਂ ਮਾਊਂਟ ਕਿਲੀਮੰਜਾਰੋ ਦੀ ਚੋਟੀ ਨੂੰ ਸਰ ਕਰਾਂ”। ਤਰੁਣ ਨੇ ਕਿਹਾ ਇਸ ਸਾਲ ਦੇ ਸ਼ੁਰੂ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਕੀਤੀ ਸੀ।
ਤਰੁਣਦੀਪ ਨੇ ਕਿਹਾ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਯਾਤਰਾ ਤੋਂ ਬਾਅਦ, ਇਹ ਉਸ ਦੀ ਪਹਿਲੀ ਮੁਹਿੰਮ ਸੀ ਅਤੇ ਉਸ ਨੇ ਭਵਿੱਖ ਵਿਚ ਅਜਿਹੀਆਂ ਹੋਰ ਥਾਵਾਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਵਿਅਕਤੀ ਹੈ ਜਿਸ ਨੇ ਇਹ ਯਾਤਰਾ ਪੂਰੀ ਕੀਤੀ ਹੈ।
(For more news apart from Amritsar man scales Mount Kilimanjaro, stay tuned to Rozana Spokesman)