Vinay Hari News: ਹੁਣ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦਾ ਵੀ ਕੈਨੇਡਾ ਜਾਣ ਦਾ ਸੁਪਨਾ ਹੋਵੇਗਾ ਸਾਕਾਰ: ਵਿਨੈ ਹੈਰੀ

By : GAGANDEEP

Published : Nov 22, 2023, 4:55 pm IST
Updated : Nov 22, 2023, 9:12 pm IST
SHARE ARTICLE
Appreciable initiative of eminent education consultant Vinay Hari
Appreciable initiative of eminent education consultant Vinay Hari

Vinay Hari Education Consultant: 'ਸੁਪਨਿਆ ਵਿਚ ਰੁਕਾਵਟ ਨਹੀਂ ਬਣੇਗੀ ਘਰ ਦੀ ਮਾੜੀ ਆਰਥਿਕ ਸਥਿਤੀ'

Appreciable initiative of eminent education consultant Vinay Hari:  ਜੇਕਰ ਤੁਸੀਂ ਵੀ ਕੈਨੇਡਾ ਜਾਣ ਦਾ ਸੁਪਨਾ ਦੇਖਿਆ ਹੈ ਪਰ ਤੁਹਾਡੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਜੇਕਰ ਤੁਸੀਂ ਅਪਣੀ ਪੜ੍ਹਾਈ ਚੰਗੇ ਅੰਕਾਂ ਨਾਲ ਪਾਸ ਕਰ ਰਹੇ ਹੋ ਪਰ ਘਰ ਦੀ ਮਾੜੀ ਆਰਥਿਕ ਸਥਿਤੀ ਤੁਹਾਡੇ ਕੈਨੇਡਾ ਜਾਣ ਦੇ ਰਾਹ ਵਿਚ ਰੁਕਾਵਟ ਬਣ ਰਹੀ ਹੈ ਤਾਂ ਤੁਹਾਡੇ ਲਈ ਬਹੁਤ ਫਾਇਦੇਮੰਦ ਖ਼ਬਰ ਹੈ। ਹੁਣ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਉੱਘੇ ਐਜੂਕੇਸ਼ਨ ਕੰਸਲਟੈਂਟ ਵਿਨੈ ਹੈਰੀ ਨਾ ਸਿਰਫ ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਵਿਚ ਤੁਹਾਡੀ ਮਦਦ ਕਰਨਗੇ, ਸਗੋਂ ਤੁਹਾਨੂੰ ਕੈਨੇਡਾ ਭੇਜਣ ਲਈ ਹਰ ਤਰੀਕੇ ਨਾਲ ਤੁਹਾਡਾ ਮਾਰਗਦਰਸ਼ਨ ਵੀ ਕਰਨਗੇ। ਇਸ ਦੇ ਲਈ ਉਨ੍ਹਾਂ ਨੇ ਇਕ ਰੋਡ ਮੈਪ ਵੀ ਤਿਆਰ ਕਰ ਲਿਆ ਹੈ। 
ਆਓ ਜਾਣਦੇ ਹਾਂ ਕਿ ਤੁਹਾਡਾ ਕੈਨੇਡਾ ਜਾਣ ਦਾ ਸੁਪਨਾ ਕਿਵੇਂ ਪੂਰਾ ਹੋਵੇਗਾ?

'ਕੈਨੇਡਾ ਪੈਸੇਜ ਸਕਾਲਰਸ਼ਿਪ ਪ੍ਰੋਗਰਾਮ' 
ਐਜੂਕੇਸ਼ਨ ਕੰਸਲਟੈਂਟ ਵਿਨੈ ਹੈਰੀ ਦਾ ਕਹਿਣਾ ਹੈ ਕਿ 'ਇਮੀਗ੍ਰੇਸ਼ਨ ਇੰਡਸਟਰੀ' 'ਚ ਅਪਣੇ ਸਾਲਾਂ ਦੇ ਸਫਰ ਦੌਰਾਨ ਮਿਲੀ ਵੱਡੀ ਸਫਲਤਾ ਤੋਂ ਬਾਅਦ ਹੁਣ ਉਨ੍ਹਾਂ ਨੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਕੈਨੇਡਾ ਭੇਜਣ ਦਾ ਟੀਚਾ ਮਿੱਥਿਆ ਹੈ। ਅਜਿਹੇ ਵਿਦਿਆਰਥੀਆਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਇਕ ਵਿਲੱਖਣ ‘ਕੈਨੇਡਾ ਪੈਸੇਜ ਸਕਾਲਰਸ਼ਿਪ ਪ੍ਰੋਗਰਾਮ’ ਸ਼ੁਰੂ ਕੀਤਾ ਹੈ। ਇਸ ਤਹਿਤ ਵਿਦਿਆਰਥੀ ਮੁਫਤ ਵਿਦੇਸ਼ੀ ਸਿੱਖਿਆ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ। ਹਾਲਾਂਕਿ, ਇਸ ਦੇ ਲਈ, ਬਿਨੈਕਾਰ ਵਿਦਿਆਰਥੀ ਦਾ ਸ਼ਾਨਦਾਰ ਅਕਾਦਮਿਕ ਰਿਕਾਰਡ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਈਲੈਟਸ ਵਿਚ ਘੱਟੋ-ਘੱਟ ਛੇ ਬੈਂਡ ਹੋਣੇ ਵੀ ਲਾਜ਼ਮੀ ਹਨ। ਉਦਾਹਰਣ ਵਜੋਂ, ਵਿਦਿਆਰਥੀ ਦੀ ਅੰਗਰੇਜ਼ੀ ਭਾਸ਼ਾ ਵਿਚ ਚੰਗੀ ਪਕੜ ਹੋਣੀ ਚਾਹੀਦੀ ਹੈ।

ਪੜ੍ਹਾਈ ਲਈ ਕੈਨੇਡਾ ਸਭ ਤੋਂ ਪਸੰਦੀਦਾ ਅਤੇ ਸਸਤਾ ਵਿਕਲਪ 
ਐਜੂਕੇਸ਼ਨ ਕੰਸਲਟੈਂਟ ਵਿਨੈ ਹੈਰੀ ਦਾ ਕਹਿਣਾ ਹੈ ਕਿ ਟਿਊਸ਼ਨ ਫੀਸ ਵਿਚ ਛੋਟ ਪ੍ਰਾਪਤ ਕਰਨ ਤੋਂ ਇਲਾਵਾ, ਕੈਨੇਡਾ ਪੈਸੇਜ ਪ੍ਰੋਗਰਾਮ ਦੇ ਸਕਾਲਰ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਸਹੂਲਤਾਂ ਦਾ ਵੀ ਲਾਭ ਮਿਲੇਗਾ। ਇਨ੍ਹਾਂ ਸੇਵਾਵਾਂ ਦੇ ਤਹਿਤ ਉਹ ਕੈਨੇਡਾ ਵਿਚ ਪ੍ਰੀ-ਡਿਪਾਰਚਰ ਓਰੀਐਂਟੇਸ਼ਨ, ਏਅਰਪੋਰਟ ਟਰਾਂਸਪੋਰਟ ਅਤੇ ਸੁਆਗਤ, ਘਰ ਲੱਭਣ ਵਿਚ ਸਹਾਇਤਾ ਅਤੇ ਵਿਦਿਅਕ ਮਾਰਗਦਰਸ਼ਨ ਤੋਂ ਇਲਾਵਾ ਕਈ ਹੋਰ ਸੇਵਾਵਾਂ ਵੀ ਲੈ ਸਕਦਾ ਹੈ।  ਸਕਾਲਰਸ਼ਿਪ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਵਿਨੈ ਹੈਰੀ ਨੇ ਦਸਿਆ ਕਿ ਵੱਖ-ਵੱਖ ਪ੍ਰੋਗਰਾਮਾਂ ਤਹਿਤ 7.30 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਾਮਜ਼ਦਗੀ ਨਾਲ ਕੈਨੇਡਾ ਇਸ ਸਮੇਂ ਵਿਦੇਸ਼ਾਂ ਵਿਚ ਪੜ੍ਹਨ ਲਈ ਸਭ ਤੋਂ ਪਸੰਦੀਦਾ ਦੇਸ਼ ਹੈ। ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿਚ ਪੜ੍ਹਾਈ ਕਰਨਾ ਇਕ ਬਿਹਤਰ ਅਤੇ ਸਸਤਾ ਵਿਕਲਪ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਵੀ ਕੈਨੇਡਾ ਵਿਚ ਪੜ੍ਹਾਈ ਦਾ ਸੁਪਨਾ ਦੇਖਿਆ ਹੈ ਪਰ ਉਹ ਇਸ ਦਾ ਖਰਚਾ ਨਹੀਂ ਦੇ ਸਕਦਾ, ਅਜਿਹੇ ਵਿਦਿਆਰਥੀ ਇਸ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ। 

ਹਰ ਤਰੀਕੇ ਨਾਲ ਕੀਤਾ ਜਾਵੇਗਾ ਮਾਰਗਦਰਸ਼ਨ 
ਐਜੂਕੇਸ਼ਨ ਕੰਸਲਟੈਂਟ ਵਿਨੈ ਹੈਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚੰਡੀਗੜ੍ਹ, ਜਲੰਧਰ, ਦਿੱਲੀ, ਅੰਮ੍ਰਿਤਸਰ ਅਤੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿਚ ਦਫ਼ਤਰ ਹਨ। ਇਨ੍ਹਾਂ ਦਫ਼ਤਰਾਂ ਵਿਚ ਮਾਹਿਰਾਂ ਦੀ ਤਜਰਬੇਕਾਰ ਟੀਮ ਵਿਦਿਆਰਥੀਆਂ ਦਾ ਹਰ ਤਰ੍ਹਾਂ ਨਾਲ ਮਾਰਗਦਰਸ਼ਨ ਕਰਨ ਲਈ ਵਚਨਬੱਧ ਹੈ। ਜੇਕਰ ਕੋਈ ਬਿਨੈਕਾਰ ਕੈਨੇਡਾ ਵਿਚ ਸਟੱਡੀ ਪ੍ਰੋਗਰਾਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਉਕਤ ਸਥਾਨਾਂ 'ਤੇ ਸਥਿਤ ਦਫ਼ਤਰਾਂ ਵਿਚ ਜਾ ਕੇ ਉਥੋਂ ਦੇ ਮਾਹਿਰਾਂ ਅਤੇ ਤਜਰਬੇਕਾਰ ਟੀਮ ਤੋਂ ਜਾਣਕਾਰੀ ਲੈ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement