Patiala News : ਪਟਿਆਲਾ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਨੂੰ ਕੀਤਾ ਗ੍ਰਿਫਤਾਰ

By : GAGANDEEP

Published : Nov 22, 2023, 3:27 pm IST
Updated : Nov 22, 2023, 3:33 pm IST
SHARE ARTICLE
Patiala police arrested a gang of car thieves
Patiala police arrested a gang of car thieves

ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਸਵਿਫਟ ਡਿਜਾਇਰ ਕਾਰਾਂ ਤੇ ਦੋ ਹਾਈ ਸਿਕਊਰਟੀ ਨੰਬਰ ਪਲੇਟਾਂ ਕੀਤੀਆਂ ਬਰਾਮਦ

Patiala police arrested a gang of car thieves : ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ ਕੀਤਾ ਹੈ। ਵਰੂਣ ਸ਼ਰਮਾ ਆਈ.ਪੀ.ਐਸ.ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ  ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ,ਸੁਖਅਮ੍ਰਿਤ ਸਿੰਘ ਰੰਧਾਵਾ ਸਿੰਘ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਯੋਗ ਅਗਵਾਈ ਵਿਚ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਦੀ ਟੀਮ ਵੱਲੋ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ: Haryana News : ਪੂਜਾ ਦਾ ਸਾਮਾਨ ਜਲ ਪ੍ਰਵਾਹ ਕਰਨ ਲਈ ਔਰਤ ਨਹਿਰ 'ਚ ਡਿੱਗੀ, ਮੌਤ  

ਜਿਸ ਵਿਚ ਹੁਣ ਤੱਕ 3 ਦੋਸੀਆਂ ਨੂੰ ਗ੍ਰਿਫਤਾਰ ਕਰਕੇ 2 ਸਵਿਫਟ ਡਿਜਾਇਰ ਕਾਰਾਂ, ਦੋ ਹਾਈ ਸਿਕਊਰਟੀ ਨੰਬਰ ਪਲੇਟਾਂ, 30 ਕਾਰਾਂ ਦੀਆਂ ਚਾਬੀਆ ਅਤੇ ਇੱਕ ਕਾਰ ਦੀ ਆਰ.ਸੀ ਬ੍ਰਾਮਦ ਕੀਤੀ ਗਈ ਹੈ। ਵਰੂਣ ਸ਼ਰਮਾ ਨੇ ਦੱਸਿਆ ਕਿ ਹੁਸਿਆਰਪੁਰ ਤੋ ਕਾਰ ਚੋਰੀ ਕਰਕੇ ਲੈ ਕੇ ਆ ਰਹੇ ਦੋਸੀ ਕਮਲਦੀਪ ਸਿੰਘ, ਮਨਦੀਪ ਸਿੰਘ ਤੇ ਸੰਦੀਪ ਨੂੰ ਸਮਾਣਾ ਭਵਾਨੀਗੜ ਰੋਡ ਪਿੰਡ ਚੋਆ ਬੰਮਣਾ ਵਿਖੇ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: CM Bhagwant Mann: ਕਿਸਾਨਾਂ ਦੇ ਧਰਨੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ  

 ਤਫਤੀਸ ਦੌਰਾਨਾਂ ਦੋਸੀਆ ਤੋਂ 2 ਸਵਿਫਟ ਡਿਜਾਇਰ ਕਾਰਾਂ, ਦੋ ਹਾਈ ਸਿਕਊਰਟੀ ਨੰਬਰ ਪਲੇਟਾਂ, 30 ਕਾਰਾਂ ਦੀਆਂ ਚਾਬੀਆਂ ਅਤੇ ਇੱਕ ਕਾਰ ਦੀ ਆਰ.ਸੀ ਬ੍ਰਾਮਦ ਕੀਤੀ ਗਈ। ਦੋਸੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement