
Punjab News: ਸਰਕਾਰ ਨੇ ਪੜ੍ਹਾਈ ਤੋਂ ਵਿਰਵੇ 3 ਤੋਂ 19 ਸਾਲ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁਕਿਆ
Punjab News: ਪੰਜਾਬ ਦਾ ਸਿਖਿਆ ਵਿਭਾਗ ਸੂਬੇ ਵਿਚ ਅਕਾਦਮਿਕ ਸਾਲ 2025-26 ਲਈ 3 ਤੋਂ 19 ਸਾਲ ਉਮਰ ਵਰਗ ਦੇ ਪੜ੍ਹਾਈ ਤੋਂ ਵਿਰਵੇ ਰਹੇ ਬੱਚਿਆਂ ਦੀ ਪਛਾਣ ਕਰੇਗਾ। ਇਸ ਸਬੰਧੀ ਇਕ ਮਹੀਨੇ ਦਾ ਸਰਵੇ ਕੀਤਾ ਜਾ ਰਿਹਾ ਹੈ ਜੋ ਕਿ 18 ਨਵੰਬਰ ਸ਼ੁਰੂ ਹੋ ਕੇ 10 ਦਸੰਬਰ ਤਕ ਚੱਲੇਗਾ।
ਵਿਭਾਗ ਨੇ ਇਸ ਬਾਬਤ 22 ਕਾਲਮਾਂ ਵਾਲਾ ਇਕ ਪ੍ਰੋਫ਼ਾਰਮਾ ਵੀ ਜਾਰੀ ਕਰ ਦਿਤਾ ਹੈ ਜਿਸ ਵਿਚ ਪੜ੍ਹਾਈ ਤੋਂ ਵਿਰਵੇ ਬੱਚਿਆਂ ਦੀ ਸਪੂਰਨ ਜਾਣਕਾਰੀ ਇਕੱਤਰ ਕੀਤੀਜਾਵੇਗੀ।
ਸਰਵੇ ਦਾ ਜ਼ਿੰਮਾ ਐਸੋਸੀਏਟਿਡ ਟੀਚਰਾਂ, ਈਜੀਐਸ ਤੇ ਸਿਖਿਆ ਪ੍ਰੋਵਾਈਡਰਾਂ ਨੂੰ ਦਿਤਾ ਗਿਆ ਹੈ। ਇਹ ਸਾਰੇ ਵਰਕਰ ਘਰ-ਘਰ ਜਾ ਕੇ ਅਜਿਹੇ ਬੱਚਿਆਂ ਦੇ ਵੇਰਵੇ ਇਕੱਠੇ ਕਰਨਗੇ ਜਿਹੜੇ ਕਦੇ ਸਕੂਲ ਹੀ ਨਹੀਂ ਗਏ ਜਾਂ ਸਕੂਲ ਤਾਂ ਗਏ ਪਰ ਡਰਾਪ-ਆਊਟ ਹੋ ਗਏ। ਕਿਹਾ ਗਿਆ ਹੈ ਕਿ ਸਾਰੇ ਅੰਕੜਿਆਂ ਦੇ ਵਰੇਵੇ 13 ਦਸੰਬਰ 2024 ਤਕ ਟਰੈਕਿੰਗ ਸਿਸਟਮ ਤੇ ਪ੍ਰਬੰਧ ਪੋਰਟਲ ’ਤੇ ਸਾਂਝਾ ਕਰਨੇ ਲਾਜ਼ਮੀ ਹਨ।
ਵਿਭਾਗ ਨੇ ਸਖ਼ਤ ਹਦਾਇਤ ਕੀਤੀ ਹੈ ਕਿ ਜੇਕਰ ਵੇਰਵੇ ਬੱਚਿਆਂ ਵਿਚ ਕੋਈ ਤਰੁੱਟੀ ਰਹਿੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਬੀਪੀਈਓ ਦੀ ਹੋਵੇਗੀ। ਇਸ ਸਬੰਧੀ 16 ਦਸੰਬਰ, ਤਕ ਜ਼ਿਲ੍ਹਾ ਸਿਖਿਆ ਅਫ਼ਸਰ (ਡੀ.ਈ.ਓ.) ਸਰਵੇਖਣ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਮੁੱਖ ਦਫ਼ਤਰ ਨੂੰ ਈਮੇਲ ਰਾਹੀਂ ਭੇਜ ਦੇਣਗੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਸੂਬੇ ਵਿਚੋਂ ਅਨਪੜ੍ਹਤਾ ਨੂੰ ਖ਼ਤਮਕਰਨਾਹੈ।
ਇਸ ਸਰਵੇਖਣ ਤਹਿਤ ਖ਼ਾਸ ਕਰ ਕੇ ਪਿੰਡਾਂ, ਵਾਰਡਾਂ, ਆਲੇ-ਦੁਆਲੇ ਦੀਆਂ ਬਸਤੀਆਂ ਤੇ ਇੱਟਾਂ ਦੇ ਭੱਠਿਆਂ ਤੋਂ ਇਲਾਵਾ ਉਸਾਰੀ ਵਾਲੀਆਂ ਥਾਵਾਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਕਵਰ ਕਰਨ ਦੀ ਹਦਾਇਤਹੈ। ਡਾਇਰੈਕਟਰ ਜਨਰਲ ਸਿਖਿਆ ਵਿਭਾਗ ਪੰਜਾਬ ਦੀ ਹਦਾਇਤ ਹੈ ਕਿ ਸਰਵੇਖਣ ਤੋਂ ਪ੍ਰਾਪਤ ਜਾਣਕਾਰੀ ਨੂੰ ਲਾਜ਼ਮੀ ਤੌਰ ’ਤੇ ਪੇਂਡੂ/ਵਾਰਡ ਸਿਖਿਆ ਰਜਿਸਟਰ ਵਿਚ ਦਰਜ ਕੀਤਾ ਜਾਵੇ। '