
ਵਿਜੀਲੈਂਸ ਟੀਮ ਨੇ ਪੰਚਾਇਤ ਚੋਣਾਂ ਲੜਨ ਲਈ ਐਨਓਸੀ ਦੇਣ ਦੇ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਬੀਡੀਪੀਓ...
ਕਪੂਰਥਲਾ (ਸਸਸ) : ਵਿਜੀਲੈਂਸ ਟੀਮ ਨੇ ਪੰਚਾਇਤ ਚੋਣਾਂ ਲੜਨ ਲਈ ਐਨਓਸੀ ਦੇਣ ਦੇ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਬੀਡੀਪੀਓ ਦਫ਼ਤਰ ਢਿੱਲਵਾਂ ਵਿਚ ਤੈਨਾਤ ਇਕ ਸਹਾਇਕ ਇੰਜੀਨੀਅਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਦੋਸ਼ੀ ਦੇ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਕੁਲਵਿੰਦਰ ਸਿੰਘ ਨਿਵਾਸੀ ਪਿੰਡ ਪ੍ਰੇਮ ਨਗਰ ਲਖਨ ਕੇ ਪੱਟੇ ਧਾਨਾ ਸੁਭਾਨਪੁਰ ਨੇ ਐਸਐਸਪੀ ਵਿਜੀਲੈਂਸ ਬਿਊਰੋ ਦਿਲਜਿੰਦਰ ਸਿੰਘ ਢਿੱਲੋਂ ਨੂੰ ਦੱਸਿਆ ਕਿ ਉਹ ਸਾਲ 2013 ਤੋਂ ਲੈ ਕੇ 2018 ਤੱਕ ਪਿੰਡ ਪ੍ਰੇਮ ਨਗਰ (ਲਖਨ ਕੇ ਪੱਟੇ) ਦਾ ਸਰਪੰਚ ਰਿਹਾ ਹੈ ਅਤੇ ਉਸ ਨੂੰ ਪੰਚਾਇਤ ਚੋਣਾਂ ਲੜਨ ਲਈ ਬੀਡੀਪੀਓ ਦਫ਼ਤਰ ਤੋਂ ਐਨਓਸੀ ਦੀ ਜ਼ਰੂਰਤ ਸੀ।
ਇਸ ਦੌਰਾਨ ਉਸ ਦੀ ਐਨਓਸੀ ਉਤੇ ਸਾਰੇ ਅਧਿਕਾਰੀਆਂ ਨੇ ਹਸਤਾਖ਼ਰ ਕਰ ਦਿਤੇ ਸਨ ਪਰ ਸਹਾਇਕ ਇੰਜੀਨੀਅਰ ਮੋਹਨ ਲਾਲ ਹਸਤਾਖ਼ਰ ਨਹੀਂ ਕਰ ਰਿਹਾ ਸੀ ਅਤੇ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਿਹਾ। ਐਸਐਸਪੀ ਵਿਜੀਲੈਂਸ ਦੇ ਹੁਕਮ ਉਤੇ ਡੀਐਸਪੀ ਵਿਜੀਲੈਂਸ ਬਿਊਰੋ ਕਪੂਰਥਲਾ ਕਰਮਜੀਤ ਸਿੰਘ ਚਹਿਲ ਨੇ ਇੰਨਸਪੈਕਟਰ ਕੇਵਲ ਕ੍ਰਿਸ਼ਣ, ਸਰਕਾਰੀ ਗਵਾਹ ਡਾ. ਕੁਲਵਿੰਦਰ ਸਿੰਘ, ਵੈਟਰਨਰੀ ਅਧਿਕਾਰੀ ਡਾ. ਸੰਦੀਪ ਕੁਮਾਰ
ਅਤੇ ਸਰਕਾਰੀ ਸ਼ੈਡੋ ਗਵਾਹ ਰਮਨ ਕੁਮਾਰ ਸਿਵਲ ਪਸ਼ੂ ਹਸਪਤਾਲ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਤਾਂ ਸਹਾਇਕ ਇੰਜੀਨੀਅਰ ਮੋਹਨ ਲਾਲ ਨੂੰ 5 ਹਜ਼ਾਰ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।