ਗੜ੍ਹਸ਼ੰਕਰ 'ਚ 'ਆਪ' ਵਿਧਾਇਕ 'ਤੇ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਕੀਤੀ ਭੰਨਤੋੜ 
Published : Dec 22, 2021, 12:26 pm IST
Updated : Dec 22, 2021, 12:26 pm IST
SHARE ARTICLE
Attack on AAP MLA in Garhshankar, vandalism with sharp weapons
Attack on AAP MLA in Garhshankar, vandalism with sharp weapons

‘ਆਪ’ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ।

ਗੜ੍ਹਸ਼ੰਕਰ : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਇੱਕ ਵੱਡੀ ਘਟਨਾ ਵਾਪਰੀ ਹੈ। ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੈਕਿਸ਼ਨ ਸਿੰਘ ਰੋੜੀ 'ਤੇ ਅੱਧੀ ਰਾਤ ਨੂੰ ਹਮਲਾ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਹਮਲਾ ਬੰਗਾ ਰੋਡ 'ਤੇ ਨਿਰੰਕਾਰੀ ਭਵਨ ਨੇੜੇ ਹੋਇਆ। ਪਹਿਲਾਂ ਉਸ ਨੇ ਵਿਧਾਇਕ ਦੀ ਕਾਰ ਨੂੰ ਸਾਈਡ ਤੋਂ ਆਪਣੀ ਕਾਰ ਨਾਲ ਟੱਕਰ ਮਾਰੀ।  ਜਿਸ ਤੋਂ ਬਾਅਦ ਉਹ ਤੇਜ਼ਧਾਰ ਹਥਿਆਰਾਂ ਨਾਲ ਬਾਹਰ ਆਇਆ ਅਤੇ ਵਿਧਾਇਕ ਦੀ ਕਾਰ ਦੀ ਭੰਨਤੋੜ ਕੀਤੀ।

Attack on AAP MLA in Garhshankar, vandalism with sharp weaponsAttack on AAP MLA in Garhshankar, vandalism with sharp weapons

ਇਸ ਮਾਮਲੇ ਵਿਚ ਗੜ੍ਹਸ਼ੰਕਰ ਪੁਲੀਸ ਨੇ ਇੱਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਾਲਾਂਕਿ ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਲਗਾਤਾਰ ਆਸਪਾਸ ਦੇ ਇਲਾਕੇ ਦੀ ਜਾਂਚ ਕਰ ਰਹੀ ਹੈ। 'ਆਪ' ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ ਕਰੀਬ  ਸਾਢੇ 11 ਵਜੇ ਘਰ ਪਰਤ ਰਹੇ ਸਨ।

ਉਸ ਸਮੇਂ ਉਨ੍ਹਾਂ ਦੀ ਕਾਰ 40 ਦੀ ਸਪੀਡ 'ਤੇ ਸੀ। ਅਚਾਨਕ ਇਕ ਈਟੀਓਸ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿਤੀ। ਜਿਸ ਕਾਰਨ ਸਾਡੀ ਕਾਰ ਦੀ ਰਫ਼ਤਾਰ ਘੱਟ ਗਈ। ਇਸ ਤੋਂ ਬਾਅਦ ਕੁਝ ਲੋਕ ਤੇਜ਼ਧਾਰ ਹਥਿਆਰਾਂ (ਜਿਨ੍ਹਾਂ ਵਿਚ ਗੰਡਾਸੇ ਆਦਿ ਸਨ) ਨਾਲ ਉਸ ਕਾਰ ਤੋਂ ਹੇਠਾਂ ਉਤਰ ਗਏ। ਉਸ ਨੇ ਡਰਾਈਵਰ ਸਾਈਡ ਦੀ ਖਿੜਕੀ ਤੋੜ ਦਿਤੀ। ਇਸ ਤੋਂ ਬਾਅਦ ਡਰਾਈਵਰ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਦੀ ਕਾਰ ਦੀ ਮੂਹਰਲੀ ਖਿੜਕੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ।

Attack on AAP MLA in Garhshankar, vandalism with sharp weaponsAttack on AAP MLA in Garhshankar, vandalism with sharp weapons

‘ਆਪ’ ਵਿਧਾਇਕ ਜੈਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ। ਜਦੋਂ ਪੰਜਾਬ ਵਿਚ ਸਿਰਫ਼ ਇੱਕ ਵਿਧਾਇਕ ਹੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦਾ ਕੀ ਬਣੇਗਾ? ਹੁਣ ਉਨ੍ਹਾਂ ਨੂੰ ਡੀਐਸਪੀ ਦਾ ਫੋਨ ਆਇਆ ਕਿ ਇੱਕ ਮੁਲਜ਼ਮ ਫੜਿਆ ਗਿਆ ਹੈ ਅਤੇ ਉਕਤ ਵਿਰੁੱਧ ਪਰਚਾ ਵੀ ਦਰਜ ਕਰ ਲਿਆ ਗਿਆ ਹੈ।

Attack on AAP MLA in Garhshankar, vandalism with sharp weaponsAttack on AAP MLA in Garhshankar, vandalism with sharp weapons

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਿਨ-ਦਿਹਾੜੇ ਲੁੱਟ-ਖਸੁੱਟ ਹੋ ਰਹੀ ਹੈ। ਪੰਜਾਬ ਸਰਕਾਰ ਨੇ ਇੱਕ ਮਹੀਨੇ ਵਿਚ 2 ਡੀਜੀਪੀ ਬਦਲੇ ਹਨ। ਇਸ ਅਸਥਿਰਤਾ ਕਾਰਨ ਸੂਬੇ ਵਿਚ ਅਪਰਾਧ ਵਧਦਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement