
ਲੋਕਾਂ ਦੇ 20-20 ਹਜ਼ਾਰ ਰੁਪਏ ਦੇ ਬਿਜਲੀ ਦੇ ਬਿੱਲ ਹੋਏ ਮਾਫ਼
ਗੁਰਦਾਸਪੁਰ (ਅਵਤਾਰ ਸਿੰਘ) ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਤੋਂ ਸੂਬੇ ਦੀ ਕਮਾਨ ਸੰਭਾਲੀ ਹੈ। ਉਦੋਂ ਤੋਂ ਗਰੀਬ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਲੰਮੇ ਸਮੇਂ ਤੋਂ ਹਜ਼ਾਰਾਂ ਰੁਪਿਆ ਦੇ ਬਿਜਲੀ ਦੇ ਬਿੱਲਾਂ ਦੇ ਬੋਝ ਹੇਠਾਂ ਦੱਬੇ ਲੋਕਾਂ ਦੇ ਬਕਾਏ ਬਿੱਲ ਮਾਫ਼ ਹੋ ਗਏ। ਸੂਬੇ ਦੇ ਲੋਕ ਚੰਨੀ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ।
PHOTO
ਲੋਕਾਂ ਨੇ ਦੱਸਿਆ ਕਿ ਲਾਕਡਾਊਨ ਵਿਚ ਕੰਮ ਕਾਰ ਬੰਦ ਪਏ ਸਨ ਜਿਸ ਕਾਰਨ ਉਹ ਬਿਜਲੀ ਦੇ ਬਿੱਲ ਨਹੀਂ ਭਰ ਸਕੇ। ਜਿਸ ਕਰਕੇ ਹਜ਼ਾਰਾਂ ਰੁਪਿਆ ਦੇ ਬਿੱਲ ਲੰਮੇ ਸਮੇਂ ਤੋਂ ਬਕਾਇਆ ਪਏ ਸਨ। ਬਿਜਲੀ ਦਾ ਬਿੱਲ ਨਾ ਭਰਨ 'ਤੇ ਬਿਜਲੀ ਮੁਲਾਜ਼ਮ ਉਹਨਾਂ ਦੇ ਮੀਟਰ ਵੀ ਪੱਟ ਕੇ ਲੈ ਗਏ ਸਨ ਪਰ ਮੁੱਖ ਮੰਤਰੀ ਚੰਨੀ ਦੇ ਅਹੁਦਾ ਸੰਭਾਲਣ 'ਤੇ ਉਹਨਾਂ ਦੇ ਸਾਰੇ ਬਕਾਏ ਬਿੱਲ ਮਾਫ ਹੋ ਗਏ।
PHOTO
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਦਿਹਾੜੀ ਕਰਦਾ ਹੈ ਤੇ ਕਮਾਈ ਨਾ ਹੋਣ ਕਾਰਨ ਉਸ ਕੋਲੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ। ਬਿੱਲ ਨਾ ਭਰਨ 'ਤੇ ਉਹਨਾਂ ਦਾ 23000 ਰੁਪਏ ਬਿਜਲੀ ਦਾ ਬਿੱਲ ਇਕੱਠਾ ਹੋ ਗਿਆ। ਇਸ ਸਬੰਧੀ ਮੈਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ।
PHOTO
ਸਰਪੰਚ ਨੇ ਉਹਨਾਂ ਦਾ ਫਾਰਮ ਭਰ ਕੇ 20000 ਰੁਪਏ ਦਾ ਬਿੱਲ ਮਾਫ ਕਰਵਾ ਦਿੱਤਾ ਤੇ ਬਾਕੀ 3000 ਰੁਪਏ ਅਸੀਂ ਆਪ ਬਿੱਲ ਭਰਾਂਗੇ। ਉਹਨਾਂ ਚੰਨੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ। ਮਾਤਾ ਪੰਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ 10000 ਰੁਪਏ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਸੀ। ਜਿਸ ਵਿਚੋਂ 8 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਮਾਫ ਹੋ ਗਿਆ।
PHOTO
ਉਹਨਾਂ ਚੰਨੀ ਸਰਕਾਰ ਦਾ ਧੰਨਵਾਦ ਕੀਤਾ। ਇਕ ਹੋਰ ਪਰਿਵਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ 11000 ਰੁਪਿਆ ਬਿਜਲੀ ਦਾ ਬਿੱਲ ਇਕੱਠਾ ਸੀ ਜੋ ਹੁਣ ਮਾਫ ਹੋ ਗਿਆ।
PHOTO
ਉਹਨਾਂ ਕਿਹਾ ਕਿ ਉਹਨਾਂ ਦਾ ਹੱਥ ਖਰਾਬ ਹੋ ਗਿਆ ਸੀ ਜਿਸ ਕਰਕੇ ਉਹ ਕੰਮ ਨਹੀਂ ਕਰ ਸਕਦੇ ਹਨ। ਕਮਾਈ ਦਾ ਸਾਧਨ ਨਾ ਹੋਣ ਕਰਕੇ 11000 ਰੁਪਏ ਬਿਜਲੀ ਦਾ ਬਿੱਲ ਇਕੱਠਾ ਹੋ ਗਿਆ ਪਰ ਚੰਨੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ।