
ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਹਿੱਸਾ ਲੈ ਰਹੇ ਹਨ 25 ਨੌਜਵਾਨ
ਨਵੀਂ ਦਿੱਲੀ : ਪਾਰਲੀਮੈਂਟਰੀ ਰਿਸਰਚ ਐਂਡ ਟਰੇਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੇ ਤਾਲਮੇਲ ਵਿੱਚ, ਸੰਸਦ ਭਵਨ ਵਿੱਚ "ਸਾਡੇ ਰਾਸ਼ਟਰੀ ਨੇਤਾਵਾਂ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਦੇਣ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਦੀ ਭਾਗੀਦਾਰੀ" ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ।
ਇਹ ਪ੍ਰੋਗਰਾਮ 25 ਦਸੰਬਰ 2022 ਨੂੰ ਸੰਸਦ ਭਵਨ ਵਿੱਚ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 25 ਨੌਜਵਾਨਾਂ ਨੂੰ ਬੁਲਾਰੇ ਅਤੇ ਦਰਸ਼ਕ ਵਜੋਂ ਸੰਸਦ ਭਵਨ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ।
ਇਸੇ ਕੜੀ ਵਿੱਚ ਦੱਸਿਆ ਗਿਆ ਹੈ ਕਿ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਨੈਸ਼ਨਲ ਯੂਥ ਪਾਰਲੀਮੈਂਟ ਪ੍ਰੋਗਰਾਮ 2022 ਵਿੱਚ ਭਾਗ ਲੈਣ ਵਾਲੀ ਸੰਜੇ ਲਗਵਾਲ ਦੀ ਧੀ ਅਲਿਸ਼ਕਾ ਲਗਵਾਲ ਦਾ ਨਾਮ ਸ਼ਾਮਲ ਹੈ ਜਿਸ ਨੂੰ ਇਸ ਪ੍ਰੋਗਰਾਮ ਵਿੱਚ ਪੰਜਾਬ ਸੂਬੇ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਹੈ।