
ਅੰਮ੍ਰਿਤਸਰ ਪੁਲਿਸ ਨੇ ਬਰਾਮਦ ਕੀਤੇ ਮੋਬਾਈਲ ਫੋਨ, ਚਾਰਜਰ, ਹੀਟਰ ਸਪਰਿੰਗ ਅਤੇ ਵੱਡੀ ਮਾਤਰਾ ਵਿਚ ਬੀੜੀਆਂ, ਸਿਗਰਟ ਤੇ ਹੋਰ ਨਸ਼ੀਲੇ ਪਦਾਰਥ
ਅੰਮ੍ਰਿਤਸਰ: ਸੰਘਣੀ ਧੁੰਦ ਦੇ ਮੌਸਮ ਕਾਰਨ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚਬਾਹਰੋਂ ਪਾਬੰਦੀਸ਼ੁਦਾ ਵਸਤੂਆਂ ਸੁੱਟਣ ਦੀ ਗਿਣਤੀ ਵਿੱਚ ਵਾਧਾ ਹੋਰ ਰਿਹਾ ਹੈ ਜਿਸ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ 'ਚ ਜੇਲ੍ਹ ਅਧਿਕਾਰੀਆਂ ਵੱਲੋਂ ਚੌਕਸੀ ਵਰਤਦਿਆਂ ਬਾਹਰੋਂ ਚੀਜ਼ਾਂ ਸੁੱਟਣ ਦੇ 14 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਵਲੋਂ ਜੋ ਬਰਾਮਦਗੀ ਕੀਤੀ ਗਈ ਹੈ ਉਸ ਵਿਚ 153 ਬੰਡਲ ਬੀੜੀਆਂ, ਤੰਬਾਕੂ ਦੇ 15 ਪੈਕਟ, ਸਿਗਰਟ ਦੇ 3 ਪੈਕਟ,5 ਕੀਪੈਡ ਮੋਬਾਈਲ, 10 ਪੈਕੇਟ ਪਾਨ ਮਸਾਲਾ, 2 ਮੋਬਾਈਲ ਚਾਰਜਰ, 14 ਪੈਕੇਟ ਰਾਈਸ ਪੇਪਰ, 3 ਹੀਟਰ ਸਪਰਿੰਗ ਆਦਿ ਸ਼ਾਮਲ ਹਨ। ਇਸ ਸਬੰਧੀ ਅਗਲੇਰੀ ਕਾਰਵਾਈ ਲਈ ਬਰਾਮਦ ਕੀਤੀਆਂ ਚੀਜ਼ਾਂ ਦਾ ਵੇਰਵਾ ਅੰਮ੍ਰਿਤਸਰ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ।