ਨਾਨੀ ਦੇ ਜਨਮ ਦਿਨ 'ਤੇ ਦੋਹਤੇ ਨੇ ਦਿੱਤੀ ਰੂਹ ਕੰਬਾਊ ਮੌਤ

By : GAGANDEEP

Published : Dec 22, 2022, 10:34 am IST
Updated : Dec 22, 2022, 10:52 am IST
SHARE ARTICLE
photo
photo

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

 

ਜਲੰਧਰ  : ਜਲੰਧਰ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਅਸਮਾਨਪੁਰ ਵਿੱਚ ਦੋਹਤੇ ਨੇ ਆਪਣੀ ਨਾਨੀ ਦੇ ਜਨਮ ਦਿਨ ਵਾਲੇ ਦਿਨ ਉਸਦਾ ਕਤਲ ਕਰ ਦਿੱਤਾ। ਧੀ ਮਾਂ ਦੇ ਲਈ ਕੇਕ ਲੈ ਕੇ ਆਈ ਸੀ ਤੇ ਜਦੋਂ ਮਾਂ ਨੂੰ ਇਸ ਹਾਲਾਤ ਵਿਚ ਵੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਤ ਗਈ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਥਾਣਾ ਸਦਰ ਦੀ ਪੁਲਿਸ ਨੂੰ ਬਿਆਨ ਦਿੰਦਿਆਂ ਆਪਣੇ ਬੇਟੇ ਅਤੇ ਉਸਦੇ 2 ਹੋਰ ਅਣਪਛਾਤੇ ਸਾਥੀਆਂ ’ਤੇ ਮਾਂ ਨੇ ਆਈ. ਪੀ. ਸੀ. ਦੀ ਧਾਰਾ 302 ਦਾ ਕੇਸ ਦਰਜ ਕਰਵਾ ਦਿੱਤਾ।

 ਮ੍ਰਿਤਕ ਦੀ ਪਹਿਚਾਣ 73 ਸਾਲਾ  ਵਿਜੇ ਛਾਬੜਾ ਪਤਨੀ ਸਵ. ਹਰਮੋਹਿੰਦਰਪਾਲ ਛਾਬੜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਵਾਰਦਾਤ ਸਮੇਂ ਵਿਜੇ ਛਾਬੜਾ ਇਕੱਲੀ ਹੀ ਘਰ ਵਿਚ ਮੌਜੂਦ ਸੀ। ਮੁਲਜ਼ਮ ਰਕਸ਼ੈ ਦੀ ਮਾਂ ਪ੍ਰਤਿਮਾ ਵਾਸੀ 140, ਬਾਰਾਦਰੀ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਵਰਕਸ਼ਾਪ ਵਿਚ ਅਧਿਕਾਰੀ ਵਜੋਂ ਡਿਊਟੀ ਕਰਦੀ ਹੈ। ਉਸਦਾ ਬੇਟਾ ਰਕਸ਼ੈ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਣ ਕਾਰਨ ਘਰ ਨਹੀਂ ਆਉਂਦਾ। ਪੈਸਿਆਂ ਦੀ ਮੰਗ ਨੂੰ ਲੈ ਕੇ ਉਹ ਕਈ ਵਾਰ ਆਪਣੀ ਨਾਨੀ ਕੋਲ ਜਾ ਕੇ ਉਸਨੂੰ ਤੰਗ ਕਰਦਾ ਸੀ।

ਪ੍ਰਤਿਮਾ ਨੇ ਦੱਸਿਆ ਕਿ ਅੱਜ ਉਸਦੀ ਮਾਂ ਵਿਜੇ ਛਾਬੜਾ ਦਾ ਜਨਮ ਦਿਨ ਸੀ, ਜਿਸ ਕਾਰਨ ਉਹ ਆਪਣੀ ਡਿਊਟੀ ਖ਼ਤਮ ਕਰਨ ਤੋਂ ਬਾਅਦ ਮਾਂ ਦੇ ਘਰ ਪਿੰਡ ਅਸਮਾਨਪੁਰ ਵਿਚ ਆ ਗਈ ਅਤੇ ਦੇਖਿਆ ਕਿ ਉਸਦਾ ਬੇਟਾ ਰਕਸ਼ੈ ਘਰ 'ਚੋਂ ਨਿਕਲ ਰਿਹਾ ਸੀ ਅਤੇ ਜਦੋਂ ਉਸਨੇ ਉਸਨੂੰ ਆਵਾਜ਼ ਲਗਾਈ ਤਾਂ ਉਹ ਆਪਣੇ 2 ਹੋਰ ਸਾਥੀਆਂ ਨਾਲ ਬਾਈਕ ’ਤੇ ਫ਼ਰਾਰ ਹੋ ਗਿਆ।

ਉਸ ਨੇ ਕਿਹਾ ਕਿ ਰਕਸ਼ੈ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਨਾਨੀ ਨੂੰ ਮੌਤ ਦੇ ਘਾਟ ਉਤਾਰਿਆ ਹੈ। ਹੁਣ ਤੱਕ ਕੀਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਵਿਜੇ ਛਾਬੜਾ ਦਾ ਕਤਲ ਸ਼ਾਲ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ। ਸਿਰਹਾਣੇ ਨਾਲ ਮੂੰਹ ਵੀ ਦਬਾਇਆ ਹੋਇਆ ਲੱਗਦਾ ਹੈ। ਕਤਲ ਕਿਵੇਂ ਕੀਤਾ ਗਿਆ ਹੈ, ਇਸਦਾ ਪੂਰਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਕੀਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement