Patiala News : ਪਟਿਆਲਾ ਨਗਰ ਨਿਗਮ ਵਿਚ ‘ਆਪ’ ਨੂੰ ਬਹੁਮਤ ਪਰ ਬਾਕੀ ਚਾਰ ਨਿਗਮਾਂ ਵਿਚ ਕਿਸੇ ਪਾਰਟੀ ਕੋਲ ਬਹੁਮਤ ਨਹੀਂ

By : BALJINDERK

Published : Dec 22, 2024, 8:59 pm IST
Updated : Dec 22, 2024, 8:59 pm IST
SHARE ARTICLE
file photo
file photo

Patiala News : ਭਾਜਪਾ ਦੀ ਸਥਿਤੀ ਚਾਰ ਨਿਗਮਾਂ ਵਿਚ ਪਹਿਲਾ ਨਾਲੋਂ ਬੇਹਤਰ, ਕਾਂਗਰਸ ਦਾ ਗਰਾਫ਼ ਡਿੱਗਿਆ ਤੇ ਅਕਾਲੀ ਦਲ ਬਿਲਕੁਲ ਪਛੜ ਗਿਆ

Patiala News in Punjabi: ਪੰਜਾਬ ਦੇ ਪੰਜ ਨਗਰ ਨਿਗਮ ਅਤੇ 44 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੇ ਫ਼ਾਈਨਲ ਅੰਕੜੇ ਸਾਹਮਣੇ ਆਉਣ ਬਾਅਦ ਤਸਵੀਰ ਸਾਫ਼ ਹੋ ਗਈ ਹੈ। ਆਏ ਕੁਝ ਨਤੀਜਿਆਂ ਉਪਰ ਨਜ਼ਰ ਮਾਰੀਏ ਤਾਂ ਹੋਈਆਂ ਚੋਣਾਂ ਵਿਚ 50 ਫ਼ੀ ਸਦੀ ਤੋਂ ਵੱਧ ਵਾਰਡਾਂ ਵਿਚ ਸੱਤਾਧਿਰ ‘ਆਪ’ ਨੂੰ ਜਿੱਤ ਮਿਲੀ ਹੈ। ਜਿਥੋਂ ਤਕ ਪੰਜ ਨਗਰ ਨਿਗਮਾਂ ਦੀ ਗੱਲ ਹੈ ਤਾਂ ਤਿੰਨ ਨਗਰ ਨਿਗਮਾਂ ਵਿਚ ‘ਆਪ’ ਤੇ ਦੋ ਵਿਚ ਕਾਂਗਰਸ ਵੱਡੀ ਪਾਰਟੀ ਵਜੋਂ ਉਭਰੀ ਹੈ। ਭਾਜਪਾ ਦੀ ਕਾਰਗੁਜ਼ਾਰੀ ਦੇਖੀਏ ਤਾਂ ਫਗਵਾੜਾ ਨਗਰ ਨਿਗਮ ਨੂੰ ਛੱਡ ਕੇ ਬਾਕੀ ਚਾਰੇ ਨਗਰ ਨਿਗਮਾਂ ਅੰਦਰ ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਬੇਹਤਰ ਹੋਈ ਹੈ। 

ਚਾਰੇ ਨਿਗਮਾਂ ਵਿਚ ਪਹਿਲਾਂ ਨਾਲੋਂ ਵੱਧ ਵਾਰਡਾਂ ਵਿਚ ਭਾਜਪਾ ਜਿੱਤੀ ਹੈ। ਜੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਇਹ ਬਿਲਕੁਲ ਹੀ ਪਛੜ ਗਏ ਹਨ। ਪੰਜੇ ਨਗਰ ਨਿਗਮਾਂ ਵਿਚੋਂ ਅਕਾਲੀ ਦਲ ਨੂੰ ਸਿਰਫ਼ 12 ਵਾਰਡਾਂ ਵਿਚ ਜਿੱਤ ਮਿਲੀ ਹੈ। ‘ਆਪ’ ਨੂੰ ਪੰਜੇ ਨਿਗਮਾਂ ਵਿਚੋਂ ਕੁਲ 159, ਕਾਂਗਰਸ ਨੂੰ 119, ਭਾਜਪਾ ਨੂੰ 55 ਅਤੇ ਆਜ਼ਾਦ ਉਮੀਦਵਾਰਾਂ ਨੂੰ 21 ਵਾਰਡਾਂ ਵਿਚ ਜਿੱਤ ਮਿਲੀ ਹੈ।

ਕਾਂਗਰਸ ਦੇ ਗਰਾਫ਼ ਪਹਿਲਾਂ ਦੇ ਮੁਕਾਬਲੇ ਗਿਰਾਵਟ ਆਈ ਹੈ। ਪਟਿਆਲਾ ਨਗਰ ਨਿਗਮ ਵਿਚ ‘ਆਪ’ ਨੂੰ ਸਪੱਸ਼ਟ ਬਹੁਤ ਮਿਲ ਗਿਆ ਹੈ। ਇਥੇ ‘ਆਪ’ ਨੂੰ 43, ਕਾਂਗਰਸ ਨੂੰ 4, ਭਾਜਪਾ ਨੂੰ ਚਾਰ ਅਤੇ ਅਕਾਲੀ ਦਲ ਨੂੰ ਦੋ ਵਾਰਡਾਂ ਵਿਚੋਂ ਜਿੱਤ ਮਿਲੀ। ਲੁਧਿਆਣਾ ਨਗਮ ਵਿਚ ਵੀ ‘ਆਪ’ ਪਹਿਲੇ ਨੰਬਰ ’ਤੇ ਹੈ। ਇਥੇ ‘ਆਪ’ ਨੂੰ 41, ਕਾਂਗਰਸ ਨੂੰ 30, ਭਾਜਪਾ ਨੂੰ 19, ਅਕਾਲੀ ਦਲ ਨੂੰ 2 ਅਤੇ ਆਜ਼ਾਦ ਨੂੰ 3 ਵਾਰਡਾਂ ਵਿਚ ਜਿੱਤ ਮਿਲੀ। ਜਲੰਧਰ ਨਿਗਮ ਵਿਚ ਵੀ 39 ਵਾਰਡ ਜਿੱਤ ਕੇ ‘ਆਪ’ ਵੱਡੀ ਪਾਰਟੀ ਬਣੀ। ਇਥੇ ਕਾਂਗਰਸ ਨੂੰ 24, ਭਾਜਪਾ ਨੂੰ 19 ਅਤੇ ਆਜ਼ਾਦ ਨੂੰ 3 ਸੀਟਾਂ ਮਿਲੀਆਂ। ਕਾਂਗਰਸ ਅੰਮ੍ਰਿਤਸਰ ਨਗਰ ਨਿਗਮ ਵਿਚ 40 ਸੀਟਾਂ ਜਿੱਤ ਕੇ ਮੋਹਰੀ ਰਹੀ। ਇਕੇ ‘ਆਪ’ ਨੂੰ 24, ਭਾਜਪਾ ਨੂੰ 9, ਅਕਾਲੀ ਦਲ ਨੂੰ ਚਾਰ ਅਤੇ ਆਜ਼ਾਦ ਨੂੰ 8 ਸੀਟਾਂ ਮਿਲੀਆਂ। 

ਫਗਵਾੜਾ ਵਿਚ ਵੀ 21 ਸੀਟਾਂ ਜਿੱਤ ਕੇ ਕਾਂਗਰਸ ਪਹਿਲੇ ਨੰਬਰ ’ਤੇ ਰਹੀ ਹੈ। ਇਥੇ ‘ਆਪ’ ਨੂੰ 12, ਭਾਜਪਾ ਨੂੰ ਚਾਰ, ਅਕਾਲੀ ਦਲ ਨੂੰ ਚਾਰ ਅਤੇ ਆਜ਼ਾਦ ਉਮੀਦਵਾਰਾਂ ਨੂੰ 9 ਵਾਰਡਾਂ ਵਿਚ ਜਿੱਤ ਮਿਲੀ ਹੈ। ਆਏ ਨਤੀਜਿਆਂ ਨੂੰ ਦੇਖੀਏ ਤਾਂ ਪਟਿਆਲਾ ਨਿਗਮ ਵਿਚ ਤਾਂ ‘ਆਪ’ ਨੂੰ ਬਹੁਮਤ ਹਾਸਲ ਹੋ ਗਿਆ ਹੈ ਪਰ ਬਾਕੀ ਚਾਰੇ ਨਗਰ ਨਿਗਮ ਨੂੰ ਕਿਸੇ ਵੀ ਪਾਰਟੀ ਨੂੰ ਮੇਅਰ ਬਣਾਉਣ ਲਈ ਬਹੁਮਤ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਮੇਅਰ ਦੀ ਚੋਣ ਵਿਚ ਵਿਧਾਇਕਾਂ ਦੀ ਵੀ ਵੋਟ ਹੁੰਦੀ ਹੈ। ਇਸ ਲਈ ਚਾਰ ਨਗਰ ਨਿਗਮਾਂ ਵਿਚ ਆਜ਼ਾਦ ਤੇ ਵਿਧਾਇਕਾਂ ਦੀ ਵੋਟ ਫ਼ੈਸਲਾਕੁੰਨ ਰਹੇਗੀ। ਆਜ਼ਾਦਾਂ ਨੂੰ ਤੋੜਨ ਲਈ ਕਾਂਗਰਸ ਤੇ ‘ਆਪ’ ਵਲੋਂ ਜੋੜ ਤੋੜ ਸ਼ੁਰੂ ਕੀਤਾ ਜਾ ਚੁੱਕਾ ਹੈ।

(For more news apart from  AAP has majority in Patiala Municipal Corporation but no party has majority in other four Corporations News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement