
Ravneet Bittu News : ਫ਼ੋਟੋਆਂ ਦੇ ਨਾਂ ’ਤੇ ਸਿਆਸੀ ਰੋਟੀਆਂ ਸੇਕਣਾ ਬੰਦ ਕਰ ਦਿਉ
Ravneet Bittu News : ਖਨੌਰੀ ਬਾਰਡਰ ’ਤੇ ਆਏ ਦਿਨ ਡੱਲੇਵਾਲ ਨੂੰ ਮਿਲਣ ਜਾ ਰਹੇ ਲੀਡਰਾਂ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤੰਜ਼ ਕੱਸਦਿਆਂ ਕਿਹਾ ਕਿ ਇਹ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਨਹੀਂ ਜਾਂਦੇ ਬਲਕਿ ਪਾਖੰਡ ਕਰਨ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਆਪਣੀ ਜਾਨ ਨਾਲ ਖੇਡ ਰਹੇ ਹਨ ਤੇ ਉਹ ਰੋਜ਼ਾਨਾਂ ਫ਼ੋਟੋਆਂ ਖਿਚਵਾਉਣ ਚਲੇ ਜਾਂਦੇ ਹਨ, ਉਨ੍ਹਾਂ ਚੈਲੰਜ ਕੀਤਾ ਕਿ ਜੇਕਰ ਉਨ੍ਹਾਂ ’ਚ ਥੋੜੀ ਜਿਹੀ ਵੀ ਗ਼ੈਰਤ ਹੈ ਤਾਂ ਉਹ ਖ਼ੁਦ ਠੰਢੀਆਂ ਸੜਕਾਂ ’ਤੇ ਬੈਠਣ ਅਤੇ ਭੁੱਖ ਹੜਤਾਲ ਕਰਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਫ਼ੋਟੋਆਂ ਖਿਚਵਾ ਕੇ ਸਿਆਸੀ ਰੋਟੀਆਂ ਨਾ ਸੇਕਣਾ।
ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਸਾਨੂੰ ਖ਼ੁਦ ’ਤੇ ਫ਼ਖ਼ਰ ਹੈ ਕਿ ਅਸੀਂ ਪਹਿਲੇ ਧਰਨੇ ’ਚ ਸਵਾ ਸਾਲ ਕਿਸਾਨਾਂ ਦਾ ਸਾਥ ਦਿੰਦੇ ਰਹੇ ਤੇ ਅੱਗੇ ਵੀ ਕਿਸਾਨਾ ਦੇ ਹੱਕ ਵਿਚ ਖੜੇ ਰਹਾਂਗੇ। ਉਨ੍ਹਾਂ ਫਿਰ ਦੁਹਰਾਇਆ ਜੇਕਰ ਅਖੌਤੀ ਹਮਦਰਦ ਆਗੂਆਂ ’ਚ ਜ਼ਰਾ ਜਿੰਨੀ ਵੀ ਗੈਰਤ ਹੈ ਤਾਂ ਉਹ ਡੱਲੇਵਾਲ ਦੇ ਬਰਾਬਰ ਭੁੱਖ ਹੜਤਾਲ ’ਤੇ ਬੈਠਣ।
ਰਾਜ ਮੰਤਰੀ ਬਿੱਟੂ ਨੇ ਅੱਜ ਹਰਿਆਣੇ ਦੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਹਰਿਆਣਾ ਦੇ ਮੁੱਖ ਮੰਤਰੀ ਨੇ 24 ਫ਼ਸਲਾਂ ’ਤੇ MSP ਦਾ ਐਲਾਨ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅੱਗੇਵੱਡੀ ਚਨੌਤੀ ਖੜੀ ਕਰ ਦਿੱਤੀ ਹੈ ਤੇ ਹੁਣ ਗੇਂਦ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਵਿਚ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਲਈ MSP ਦਾ ਐਲਾਨ ਕਰਨ ।
ਰਵਨੀਤ ਬਿੱਟੂ ਨੇ ਦਆਵਾ ਕੀਤਾ ਜਦੋਂ ਉਹ ਲੋਕ ਸਭਾ ਵਿਚ ਸੰਸਦ ਮੈਂਬਰ ਸਨ ਉਸ ਵੇਲੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਿਸੇ ਵੀ ਸੰਸਦਮੈਂਬਰ ਕਿਸਾਨਾਂ ਦੇ ਹੱਕ ’ਚ ਆਵਾਜ਼ ਨਹੀਂ ਉਠਾਈ ਅਤੇ ਹੁਣ ਕਦੇ ਸੰਸਦਦੇ ਅੰਦਰ ਅਤੇ ਕਦੇ ਬਾਹਰ ਦਿਖਾਵਾ ਬਾਜ਼ੀ ਕਰਦੇ ਹਨ।
(For more news apart from Union Minister State Ravneet Bittu spoke on leaders who were going meet Dallewal at the Khanuri border News in Punjabi, stay tuned to Rozana Spokesman)