ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੁੱਜੇ ਅੰਮਿ੍ਤਸਰ, ਉਮੀਦਵਾਰਾਂ ਨਾਲ ਕੀਤੀ ਗੁਪਤ ਮੀਟਿੰਗ
Published : Jan 23, 2022, 7:30 am IST
Updated : Jan 23, 2022, 7:30 am IST
SHARE ARTICLE
image
image

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੁੱਜੇ ਅੰਮਿ੍ਤਸਰ, ਉਮੀਦਵਾਰਾਂ ਨਾਲ ਕੀਤੀ ਗੁਪਤ ਮੀਟਿੰਗ


ਅੰਮਿ੍ਤਸਰ, 22 ਜਨਵਰੀ (ਪਪ) : ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਨਿਚਰਵਾਰ ਨੂੰ  ਅੰਮਿ੍ਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਨਾਲ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ  ਲੈ ਕੇ ਗੁਪਤ ਮੀਟਿੰਗ ਕੀਤੀ | ਹਾਲਾਂਕਿ ਇਸ ਮੀਟਿੰਗ ਬਾਰੇ ਮੀਡੀਆ ਨੂੰ  ਕੋਈ ਖ਼ਬਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਵਲੋਂ ਕੋਈ ਪ੍ਰੈੱਸ ਕਾਨਫ਼ਰੰਸ ਦਾ ਸੱਦਾ ਦਿਤਾ ਗਿਆ | ਸਗੋਂ 'ਆਪ' ਦੇ ਪੰਜਾਬ ਵਿਚ ਸੀਐਮ ਉਮੀਦਵਾਰ ਭਗਵੰਤ ਮਾਨ ਵੀ ਅੱਜ ਅੰਮਿ੍ਤਸਰ ਵਿਚ ਵੱਖ-ਵੱਖ ਧਾਰਮਕ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਸ੍ਰੀ ਰਾਮਤੀਰਥ ਆਦਿ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਪ੍ਰੈਸ ਵਾਰਤਾ ਵੀ ਕੀਤੀ ਪਰ ਮਨੀਸ਼ ਸਿਸੋਦੀਆ ਦੀ ਉਮੀਦਵਾਰਾਂ ਨਾਲ ਗੁਪਤ ਮੀਟਿੰਗ ਬਾਰੇ ਕਿਸੇ ਨੂੰ  ਖ਼ਬਰ ਨਾ ਦਿਤੀ ਗਈ |
ਸੂਤਰਾਂ ਮੁਤਾਬਕ ਮਨੀਸ਼ ਸਿਸੋਦੀਆ ਦੀ ਉਮੀਦਵਾਰਾਂ ਨਾਲ ਮੁਲਾਕਾਤ ਦਾ ਮਕਸਦ ਇਥੇ ਚਲ ਰਹੀ ਪ੍ਰਚਾਰ ਮੁਹਿੰਮ ਨੂੰ  ਤੇਜ਼ ਕਰਨਾ ਹੈ ਅਤੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਮਨੀਸ਼ ਸਿਸੋਦੀਆ ਖ਼ੁਦ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਕੇ ਅੰਮਿ੍ਤਸਰ ਵਾਸੀਆਂ ਦੇੇ ਰੂ ਬ ਰੂ ਹੋਣਗੇ ਅਤੇ ਪੰਜਾਬ ਵਾਸੀਆਂ ਨੂੰ  ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ | ਮਨੀਸ਼ ਸਿਸੋਦੀਆ ਦੀ ਇਥੋਂ ਦੇ ਇਕ ਨਿਜੀ ਹੋਟਲ ਵਿਚ ਹਲਕਾ ਦਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਉੱਤਰੀ ਦੇ ਉਮੀਦਵਾਰ ਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ, ਹਲਕਾ ਪੂਰਬੀ ਉਮੀਦਵਾਰ ਮੈਡਮ ਜੀਵਨਜੋਤ ਸਮੇਤ ਸਾਰੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਡਾ. ਨਿੱਜਰ ਦੇ ਨਾਲ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵੇਖੀ ਗਈ | ਇਸ ਮੌਕੇ 'ਆਪ' ਦੇ ਹਲਕਾ ਦੱਖਣੀ ਦੇ ਸੀਨੀਅਰ ਨੇਤਾ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ |

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement