
ਜਾਇਜ਼ ਮੰਗਾਂ ਪ੍ਰਵਾਨ ਕਰ ਲੈਣ ਤਾਂ ਸਾਰੇ ਪੰਜਾਬੀ ਗਾਇਕ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਤਿਆਰ
ਸੂਬੇ ਦੀਆਂ ਸਿਆਸੀ ਪਾਰਟੀਆਂ 'ਜੂਝਦਾ ਪੰਜਾਬ' ਦੀ ਇਕ ਮੰਗ ਨੂੰ ਪ੍ਰਵਾਨ ਕਰਨ ਲਈ ਨਹੀਂ ਤਿਆ
ਸੰਗਰੂਰ, 22 ਜਨਵਰੀ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਕੁੱਝ ਨਾਮਵਰ ਪੰਜਾਬੀ ਗਾਇਕਾਂ ਵਲੋਂ ਹੁਣੇ-ਹੁਣੇ ਬਣਾਈ ਗਈ 'ਜੂਝਦਾ ਪੰਜਾਬ ਪਾਰਟੀ' ਵਲੋਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਉਹ ਉਨ੍ਹਾਂ ਦੀਆਂ ਕੁੱਝ ਜਾਇਜ਼ ਮੰਗਾਂ ਪ੍ਰਵਾਨ ਕਰ ਲੈਣ ਤਾਂ ਸੂਬੇ ਦੇ ਸਾਰੇ ਪੰਜਾਬੀ ਗਾਇਕ ਉਨ੍ਹਾਂ ਨੂੰ ਇਕਮੁੱਠ ਹੋ ਕੇ ਵੋਟਾਂ ਪਾਉਣ ਲਈ ਤਿਆਰ ਹਨ |
ਪੰਜਾਬੀ ਗਾਇਕਾਂ ਨੇ ਜਿਹੜੀਆਂ ਮੰਗਾਂ ਸਿਆਸੀ ਪਾਰਟੀਆਂ ਕੋਲੋਂ ਮਨਵਾਉਣ ਲਈ ਅਪੀਲ ਕੀਤੀ ਹੈ ਉਸ ਵਿਚ ਪ੍ਰਮੁੱਖਤਾ ਨਾਲ ਕਿਹਾ ਗਿਆ ਹੈ ਿੁਕ ਸੂਬੇ ਦੀ ਜਿਹੜੀ ਵੀ ਸਿਆਸੀ ਪਾਰਟੀ ਸਾਲ 2000 ਤੋਂ ਲੈ ਕੇ ਸਾਲ 2022 ਤਕ ਪੰਜਾਬ ਦੇ ਸਾਰੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਮੌਜੂਦਾ ਅਤੇ ਸਾਬਕਾ ਆਈਏਐਸ ਅਫ਼ਸਰਾਂ, ਮੌਜੂਦਾ ਅਤੇ ਸਾਬਕਾ ਆਈ.ਪੀ.ਐਸ ਅਫ਼ਸਰਾਂ ਸਮੇਤ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਦੇ ਸਾਬਕਾ/ਮੌਜੂਦਾ ਮੈਂਬਰ ਪਾਰਲੀਮੈਂਟ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਕਰਵਾਉਣ ਨੂੰ ਅਪਣੇ ਚੋਣ ਮੈਨੀਫ਼ੈਸਟੋ ਵਿਚ ਸ਼ਾਮਲ ਕਰੇਗੀ ਤਾਂ ਜੂਝਦਾ ਪੰਜਾਬ ਪਾਰਟੀ ਉਸ ਸਿਆਸੀ ਪਾਰਟੀ ਦੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਮਦਦ ਕਰੇਗੀ | ਜਦੋਂ ਇਸ ਸਬੰਧੀ ਕੁੱਝ ਬੁੱਧੀਜੀਵੀ ਲੋਕਾਂ ਦੀ ਰਾਇ ਲਈ ਗਈ ਤਾਂ ਉਨ੍ਹਾਂ ਕਿਹਾ ਕਾਂਗਰਸ ਜਾਂ ਅਕਾਲੀ ਇਸ ਮੰਗ ਨੁੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਕਿਉ ਕਿ ਦੇਸ਼ ਅਜਾਦ ਹੋਣ ਤੋਂ ਬਾਅਦ ਇਨ੍ਹਾਂ ਦੋਵਾਂ ਪਾਰਟੀਆਂ ਨੇ ਬਦਲ ਬਦਲ ਕੇ ਰਾਜ ਕੀਤਾ ਹੈ |ਇਸ ਮੰਗ ਨੂੰ ਜਾਂ ਤਾਂ ਆਮ ਆਦਮੀ ਪਾਰਟੀ ਜਾਂ ਸੰਯੁੱਕਤ ਕਿਸਾਨ ਮੋਰਚਾ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਮਲ ਕਰ ਸਕਦਾ ਕਿਉ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਨੂੰ ਰੰਗਲਾ ਤੇ ਖੁਸਹਾਲ ਪੰਜਾਬ ਬਣਾਉਣ ਲਈ ਗੰਭੀਰ ਹਨ ਉਨ੍ਹਾਂ ਕਿਹਾ ਅਗਰ ਇਸ ਮੰਗ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਪਾਕੇ ਲਾਗੂ ਕੀਤਾ ਜਾਵੇ ਤਾਂ ਪੰਜਾਬ ਬਣ ਸਕਦਾ ਹੈ ਸੋਨੇ ਦੀ ਚਿੜੀ | ਕੁੱਲ ਹਾਲਾਤ ਇਹ ਲੱਗ ਰਹੇ ਹਨ ਕਿ ਝੁਜਦਾ ਪੰਜਾਬ ਪਾਰਟੀ ਦੀ ਇਸ ਮੰਗ ਨੂੰ ਕੋਈ ਵੀ ਸਿਆਸੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਮਲ ਨਹੀਂ ਕਰ ਰਹੀ |