ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੱਖ-ਪਾਰਟੀਆਂ ਦਾ ਏਕਾਧਿਕਾਰ ਪਹਿਲੀ ਵਾਰ ਖ਼ਤਮ?
Published : Jan 23, 2022, 12:09 am IST
Updated : Jan 23, 2022, 12:09 am IST
SHARE ARTICLE
image
image

ਪੰਜਾਬ ਵਿਧਾਨ ਸਭਾ ਚੋਣਾਂ ’ਚ ਮੁੱਖ-ਪਾਰਟੀਆਂ ਦਾ ਏਕਾਧਿਕਾਰ ਪਹਿਲੀ ਵਾਰ ਖ਼ਤਮ?

ਅੰਮ੍ਰਿਤਸਰ, 22 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਦੀ ਸਿਆਸਤ ਨੇ ਹੈਰਾਨ ਕਰ ਦਿਤਾ ਹੈ। ਲੋਕਾਂ ਨੂੰ ਮੱਤਾਂ ਦੇਣ ਵਾਲੇ ਘਾਗ ਸਿਆਸਤਦਾਨ ਅਤੇ ਰਾਜਸੀ ਪਾਰਟੀਆਂ ਨੇ ਸਰਹੱਦੀ ਸੂਬੇ ’ਚ ਵਖਰੀ ਸਿਆਸੀ ਕੜੀ ਘੋਲੀ ਹੈ। ਗੁਰਬਤ ਦੇ ਝੰਬੇ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਥਾਂ ਇਕ ਦੂਸਰੇ ਨੂੰ ਨਿੱਬੀਆਂ ਲਾਉਣ, ਦਲ-ਬਦਲੀਆਂ ਕਰਨ ਅਤੇ ਭਾਈ-ਭਤਜੀਵਾਦ ਸਥਾਪਤੀ ਵਾਸਤੇ ਪੂਰੀ ਵਾਹ ਲਾਈ ਹੈ। 
ਸਿਆਸੀ ਮਾਹਰਾਂ ਅਨੁਸਾਰ ਇਸ ਵਾਰ ਕਾਂਗਰਸ ਤੇ ਅਕਾਲੀਆਂ ਦਾ ਏਕਾਧਿਕਾਰ ਖ਼ਤਮ ਕਰ ਦਿਤਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਫੇਰ ਦਸਤਕ ਦੇ ਰਹੀਆਂ ਹਨ। ਪੰਜਾਬ ਦੇ ਮਿਹਨਤਕਸ਼, ਦਬੇ-ਕੁਚਲੇ ਲੋਕ ਲੋਟੂ ਨਿਜਾਮ ਦੀ ਥਾਂ ਬਦਲਾਅ ਨੂੰ ਤਰਸ ਰਹੇ ਹਨ। ਮੁੱਠੀ ਭਰ ਸਰਮਾਏਦਾਰ ਜੋਕਾਂ ਨੇ ਖੂਬ ਮਾਇਆ ਦੇ ਗੱਫ਼ੇ ਇਕੱਠੇ ਕੀਤੇ ਹਨ। ਕਾਰਪੋਰੇਟ ਸੈਕਟਰ ਤੇ ਸਰਮਾਏਦਾਰਾਂ, ਗੁਰਬਤ ਦੇ ਝੰਬੇ ਲੋਕਾਂ ਦੀਆਂ ਕਢਵਾਈਆਂ ਹਨ। ਹੁਕਮਰਾਨ ਦੀ ਲੁੱਟ ਵਿਰੁਧ ਅਵਾਮ ਦੇ ਗੁੱਸੇ ਦੀਆਂ ਚੰਗਿਆੜੀਆਂ ਭਖ ਰਹੀਆਂ ਹਨ। ਪੰਜਾਬ ਤੇ ਦੇਸ਼ ਦੇ ਸੰਮਤੀਆਂ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਗੁਰਬਤ, ਭ੍ਰਿਸ਼ਟਾਚਾਰ ਦੀ ਹੀ ਬਖਸ਼ਿਸ਼ ਦਿਤੀ ਹੈ। ਆਜ਼ਾਦੀ ਦੇ 74 ਸਾਲਾਂ ’ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰੀ ਕੀਤੀ ਪਰ ਆਮ ਆਦਮੀ ਪਾਰਟੀ, ਭਾਜਪਾਈਆਂ ਤੇ ਕੈਪਟਨ—ਢੀਂਡਸਾ ਦੇ ਨਵੇਂ ਸਿਆਸੀ ਦਲਾਂ, ਕਿਸਾਨ ਸੰਗਠਨਾਂ ਦੁਆਰਾ ਪੰਜਾਬ ਦੇ ਰਾਜਸੀ ਮੰਚ ’ਤੇ ਆਉਣ ਕਾਰਨ, ਇਸ ਵਾਰੀ ਅੱਧੀ ਦਰਜਨ ਤੋਂ ਜ਼ਿਆਦਾ ਬਹੁ-ਕੋਨੇ ਮੁਕਾਬਲੇ ਹੋਣ ਜਾ ਰਹੇ ਹਨ, ਜਿਸ ਕਰ ਕੇ ਰਲੀ-ਮਲੀ ਤੇ ਲਟਕਵੀਂ ਸਰਕਾਰ ਬਣਨ ਦੀ ਚਰਚਾ ਸਿਆਸੀ ਗਲਿਆਰਿਆਂ ’ਚ ਸ਼ੁਰੂ ਹੋ ਗਈ ਹੈ। 
ਅਜਿਹੇ ਰਾਜਸੀ ਹਲਾਤਾਂ ’ਚ ਪਾਇਦਾਰ ਤੇ ਠੋਸ ਹਕੂਮਤ ਨਾ ਬਣਨ ’ਤੇ ਵਿਕਸਿਤ ਤੋਂ ਅਵਿਕਸਤ ਹੋਏ ਸਰਹੱਦੀ ਸੂਬੇ ’ਚ ਸਿਆਸੀ ਅਸਥਿਰਤਾ ਬਣ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਕਿਸੇ ਸਮੇਂ ਦਾ ਖ਼ੁਸ਼ਹਾਲ ਸੂਬਾ ਸਿਆਸੀ ਵਿਤਕਰਿਆਂ ਦਾ ਸ਼ਿਕਾਰ ਹੈ। ਕਿਸਾਨਾਂ ਤੇ ਆਮ ਵਰਗ ਦੀ ਆਰਥਕ ਸਥਿਤੀ ਬੇਹੱਦ ਕਮਜ਼ੋਰ ਹੈ। ਬੇਰੁਜ਼ਗਾਰੀ ਤੋਂ ਨੌਜਵਾਨ ਵਰਗ ’ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਬਰੇਨ-ਡਰੇਨ ਹੋਣੋਂ ਰੋਕਣ ਲਈ ਕੋਈ ਠੋਸ ਪ੍ਰੋਗਰਾਮ ਨਹੀ ਦਿਤਾ ਜਾ ਰਿਹਾ। 
ਸਿਆਸੀ ਮਾਹਰ ਦੋਸ਼ ਲਾ ਰਹੇ ਹਨ ਕਿ ਸਿਆਸਤ ਦੇ ਘਾਗ ਸਿਆਸਤਦਾਨ ਨਿਜੀ ਹਿਤਾਂ ਤੇ ਕਿੜਾਂ ਕੱਢਣ ਲਈ ਅੰਦਰਖਾਤੇ ਰਲੇ ਹੋਏ ਹਨ। ਮੌਕਾਪ੍ਰਸਤੀ ਦੇ ਗ਼ੈਰ ਸਿਧਾਂਤਕ ਸਮਝੌਤੇ ਹੋਣ ’ਤੇ ਮਾਫ਼ੀਆ ਗਰੋਹ ਦੀ ਮਜ਼ਬੂਤੀ ਬਣ ਸਕਦੀ ਹੈ, ਜਿਸ ਨੇ ਪੰਜਾਬ ਕੱਖੋਂ-ਹੌਲਾ ਕਰ ਦਿਤਾ ਹੈ। 
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement