
ਦੋ ਗੰਭੀਰ ਜ਼ਖ਼ਮੀ
ਮੁਕੇਰੀਆਂ: ਰਾਸ਼ਟਰੀ ਰਾਜ ਮਾਰਗ ਜਲੰਧਰ-ਪਠਾਨਕੋਟ ਹਾਈਵੇਅ ’ਤੇ ਸਥਿਤ ਕਸਬਾ ਜੰਡਵਾਲ ਨੇੜੇ ਵਿਆਹ ਸਮਾਗਮ ਤੋਂ ਵਾਪਸ ਜਾ ਰਹੀ ਇਕ ਕਾਰ ਰੇਲਿੰਗ ਦੇ ਗਾਰਡਰ ਨਾਲ ਟਕਰਾ ਗਈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ।
ACCIDENT
ਜਾਣਕਾਰੀ ਅਨੁਸਾਰ ਇਕ ਕਾਰ ਨੰਬਰ ਪੀ. ਬੀ. 35 ਏ. ਈ. 2214, ਜਿਸ ਵਿਚ 5 ਵਿਅਕਤੀ ਸਵਾਰ ਸਨ, ਜਿਵੇਂ ਹੀ ਉਹ ਜੰਡਵਾਲ ਨੇੜੇ ਪਹੁੰਚੇ ਤਾਂ ਸੜਕ ਦੇ ਕਿਨਾਰੇ ਲੱਗੇ ਇਕ ਲੋਹੇ ਦੇ ਐਂਗਲ ਨਾਲ ਕਾਰ ਬੁਰੀ ਤਰ੍ਹਾਂ ਨਾਲ ਟਕਰਾ ਗਈ।
Accident
ਜਿਸ ਦੇ ਸਿੱਟੇ ਵਜੋਂ ਐਂਗਲ ਦਾ ਗਾਰਡਰ ਕਾਰ ਦੇ ਆਰ-ਪਾਰ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਹਨਾਂ ਨੂੰ ਨਜ਼ਦੀਕ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
Tragic Accident