ਅਮਰੀਕਾ ਨੇ ਚੀਨੀ ਏਅਰਲਾਈਨ ਦੀਆਂ 44 ਉਡਾਣਾਂ ਕੀਤੀਆਂ ਰੱਦ
Published : Jan 23, 2022, 12:11 am IST
Updated : Jan 23, 2022, 12:11 am IST
SHARE ARTICLE
image
image

ਅਮਰੀਕਾ ਨੇ ਚੀਨੀ ਏਅਰਲਾਈਨ ਦੀਆਂ 44 ਉਡਾਣਾਂ ਕੀਤੀਆਂ ਰੱਦ

ਵਾਸ਼ਿੰਗਟਨ, 22 ਜਨਵਰੀ : ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਇਕ ਵਾਰ ਫਿਰ ਸਿਖਰ ’ਤੇ ਹੈ। ਅਮਰੀਕੀ ਸਰਕਾਰ ਨੇ ਚੀਨ ਲਈ ਉਡਾਣਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ, ਜੋ ਕਿ 30 ਜਨਵਰੀ ਤੋਂ ਲਾਗੂ ਹੋ ਜਾਵੇਗਾ। ਦਰਅਸਲ, ਕੱੁਝ ਦਿਨ ਪਹਿਲਾਂ ਚੀਨ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਕੱੁਝ ਅਮਰੀਕੀ ਉਡਾਣਾਂ ਨੂੰ ਰੱਦ ਕਰ ਦਿਤਾ ਸੀ। ਹੁਣ ਅਮਰੀਕਾ ਨੇ ਇਸ ਦਾ ਜਵਾਬ ਦਿਤਾ ਹੈ।
ਅਮਰੀਕੀ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਰੱਦ ਕਰਨ ਲਈ ਚੀਨ ਦੇ ਦਬਾਅ ਦੇ ਜਵਾਬ ਵਿਚ, ਅਮਰੀਕਾ ਨੇ ਚੀਨੀ ਏਅਰਲਾਈਨਜ਼ ਦੀਆਂ 44 ਉਡਾਣਾਂ ਨੂੰ ਰੋਕ ਦਿਤਾ ਹੈ। ਅਮਰੀਕਾ ਦੇ ਆਵਾਜਾਈ ਵਿਭਾਗ ਦੇ ਆਦੇਸ਼ ਨਾਲ ਚਾਰ ਚੀਨੀ ਏਅਰਲਾਈਨਾਂ ਪ੍ਰਭਾਵਿਤ ਹੋਣਗੀਆਂ। ਇਸ ਕਾਰਨ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਿਹਾ ਵਿਵਾਦ ਵਧ ਗਿਆ ਹੈ। ਜੋ ਬਾਇਡੇਨ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਚੀਨ ਦੀ ਸ਼ਿਆਮੇਨ ਏਅਰਲਾਈਨਜ਼, ਏਅਰ ਚਾਈਨਾ, ਚਾਈਨਾ ਸਦਰਨ ਏਅਰਲਾਈਨਜ਼ ਅਤੇ ਚਾਈਨਾ ਈਸਟਰਨ ਏਅਰਲਾਈਨਜ਼ ਦੀਆਂ ਉਡਾਣਾਂ ’ਤੇ ਅਸਰ ਪਵੇਗਾ।
ਚੀਨ ਨੇ ਡੈਲਟਾ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼ ਅਤੇ ਅਮਰੀਕਨ ਏਅਰਲਾਈਨਜ਼ ਦੇ ਕੱੁਝ ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਦੇਸ਼ ਵਿਚ ਇਨ੍ਹਾਂ ਏਅਰਲਾਈਨਾਂ ਦੀਆਂ ਉਡਾਣਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਚੀਨ ਦੀਆਂ ਕਾਰਵਾਈਆਂ ਨੇ ਹਰ ਦੇਸ਼ ਦੀ ਦੂਜੇ ਦੇਸ਼ ਦੀਆਂ ਏਅਰਲਾਈਨਾਂ ਤਕ ਪਹੁੰਚ ’ਤੇ ਸੰਧੀ ਦੀ ਉਲੰਘਣਾ ਕੀਤੀ ਹੈ।
ਆਵਾਜਾਈ ਵਿਭਾਗ ਨੇ ਕਿਹਾ ਕਿ ਅਮਰੀਕੀ ਏਅਰਲਾਈਨਜ਼ ਦੀਆਂ 44 ਉਡਾਣਾਂ ਨੂੰ ਰੋਕਣ ਦਾ ਚੀਨ ਦਾ ਫ਼ੈਸਲਾ ‘ਜਨਹਿਤ ਵਿਰੁਧ ਹੈ ਅਤੇ ਵਿਭਾਗ ਨੂੰ ਬਰਾਬਰ ਅਨੁਪਾਤ ਵਿਚ ਬਦਲਾ ਲੈਣ ਦੀ ਮੰਗ ਕਰਦਾ ਹੈ” ਅਮਰੀਕੀ ਆਦੇਸ਼ ਦੇ ਤਹਿਤ 30 ਜਨਵਰੀ ਤੋਂ 29 ਮਾਰਚ ਤਕ ਬੀਚ ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਜ਼ ਦੀਆਂ 44 ਉਡਾਣਾਂ , ਚਾਈਨਾ ਸਾਊਦਰਨ ਏਅਰਲਾਈਨਜ਼ ਅਤੇ ਜ਼ਿਆਮੇਨ ਏਅਰਲਾਈਨਜ਼ ਨੂੰ ਰੱਦ ਕਰ ਦਿਤਾ ਜਾਵੇਗਾ। (ਏਜੰਸੀ)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement