Punjab News : ਐਨਐਚਐਮ ਅਧੀਨ ਕੰਮ ਕਰ ਰਹੇ ਕਮਿਊਨਟੀ ਹੈਲਥ ਅਫਸਰਾਂ ਨੇ ਵੀ ਪਾਏ ਦਿੱਲੀ ਵੱਲ ਚਾਲੇ

By : BALJINDERK

Published : Jan 23, 2025, 1:42 pm IST
Updated : Jan 23, 2025, 1:42 pm IST
SHARE ARTICLE
file photo
file photo

Punjab News : ਪੰਜਾਬ ’ਚ ਸਰਕਾਰਾਂ ਨੇ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ

Punjab News in Punjabi : ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਆਗੂ ਮੈਡਮ ਦੀਪਸ਼ਿਖਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ’ਚ ਸਿਹਤ ਸੇਵਾਵਾਂ ਪ੍ਰਧਾਨ ਕਰ ਰਹੇ ਹਨ। ਜਿਨ੍ਹਾਂ ’ਚ ਵੱਖ-ਵੱਖ ਕੈਟੇਗਰੀਆਂ ਕੰਮ ਕਰ ਰਹੀਆਂ ਹਨ। ਜਿਵੇਂ ਕੀ ਡਾਕਟਰ, ਕਮਿਊਨਟੀ ਹੈਲਥ ਅਫ਼ਸਰ,ਆਰਬੀਐਸਕੇ, ਸਟਾਫ਼ ਨਰਸਾਂ, ਏਐੱਨਐੱਮ, ਆਰਐਨਟੀਸੀਪੀ ਸਟਾਫ, ਅਕਾਊਂਟੈਂਟ,ਕੰਪਿਉਟਰ ਓਪਰੇਟਰ ਅਦਿ। ਸਮੇਂ -ਸਮੇਂ ਸਿਰ ਪੰਜਾਬ ’ਚ ਆਈਆਂ ਵੱਖ-ਵੱਖ ਸਰਕਾਰਾਂ ਨੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਅੱਜ ਵੀ ਨਿਗੂਣੀਆਂ ਤਨਖ਼ਾਹਾਂ ’ਤੇ ਹੀ ਕੰਮ ਕਰ ਰਹੇ ਹਨ।  

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਦੀ ਸਰਕਾਰ ਦੇ ਮਜੌਦਾ ਕੈਬਿਨੇਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ ਅਤੇ ਮੀਤ ਹੇਅਰ ਸਾਡੀਆਂ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਰੈਲੀਆਂ ’ਚ ਸ਼ਾਮਲ ਹੋ ਕੇ ਸਰਕਾਰ ਬਣਦੇ ਸਾਰ ਹੀ ਪੱਕਾ ਕਰਨ ਦਾ ਵਾਅਦਾ ਕਰ ਕੇ ਗਏ ਸੀ ਪਰ ਅਫ਼ਸੋਸ ਦੀ ਗੱਲ ਇਹ ਹੈ ਕੀ ਜਿਸ ਸਰਕਾਰ ਨੂੰ ਬਣਾਉਣ ਲਈ ਅਸੀਂ ਅਹਿਮ ਭੂਮਿਕਾ ਨਿਭਾਈ ਅੱਜ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜ਼ੂਦ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਾਂ ਤੇ ਪੱਕਾ ਕੀਤਾ ਗਿਆ ਅਤੇ ਨਾਂ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਹਾਂ ’ਚ ਕਿਸੇ ਤਰੀਕੇ ਦਾ ਕੋਈ ਵਾਧਾ ਕੀਤਾ ਗਿਆ।

ਉਹਨਾਂ ਸਰਕਾਰ ਨਾਲ ਹੋਈ ਗੱਲਬਾਤ ਦਾ ਬਿਓਰਾ ਦਿੰਦੇ ਹੋਏ ਦਸਿਆ ਕਿ ਪਿਛਲੇ ਤਿੰਨ ਸਾਲ ’ਚ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੇ ਸਾਡੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਪਰ ਸਰਕਾਰ ਵੱਲੋਂ ਹਰ ਮੀਟਿੰਗ ’ਚ ਸਿਰਫ਼ ਖ਼ੋਖਲੇ ਵਾਅਦੇ ਕੀਤੇ ਗਏ ਅਤੇ ਲਾਰੇਬਾਜ਼ੀ ਦੀ ਨੀਤੀ ਅਪਣਾਈ ਗਈ।

ਪਰੰਤੂ ਹੁਣ ਸਾਡੇ ਸਬਰ ਦੀ ਹੱਦ ਮੁੱਕ ਚੁੱਕੀ ਹੈ ਸੋ ਮਜਬੂਰਨ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਕੈਟਾਗਿਰੀਆਂ ਦੇ ਮੁਲਾਜ਼ਮ ਇਕੱਠੇ ਹੋ ਕੇ 1 ਫ਼ਰਵਰੀ 2025 ਨੂੰ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਦੀਆਂ ਸੜਕਾਂ ਤੇ ਉੱਤਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਣਗੇ।

(For more news apart from Community Health Officers working under NHM also moved towards Delhi News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement