ਮੀਂਹ ਦੇ ਪਾਣੀ ਕਾਰਨ ਬਿਜਲੀ ਦੇ ਖੰਭੇ ’ਚ ਆਇਆ ਕਰੰਟ
ਨਾਭਾ: ਨਾਭਾ ਵਿਚ ਇੱਕ 18 ਸਾਲ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮੀਂਹ ਕਾਰਨ ਪਾਣੀ ਖੜ੍ਹਾ ਹੋਣ ਨਾਲ ਇਹ ਹਾਦਸਾ ਵਾਪਰਿਆ। ਮ੍ਰਿਤਕ ਦਾ ਨਾਂ ਭਵਿਸ਼ ਸੀ। ਉਹ ਨਾਭਾ ਦੀ ਆਈਟੀਆਈ ’ਚ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕਰਦਾ ਸੀ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
