
ਕੈਪਟਨ ਸਰਕਾਰ ਨੂੰ ਗਿ੍ਰ੍ਫ਼ਤਾਰ ਕਰਨ ਦਾ ਚੈਲੰਜ ਦੇਣ ਚੰਡੀਗੜ੍ਹ੍ ਪਹੁੰਚੇ ਸਾਬਕਾ ਮੁੱਖ......
ਸੰਗਰੂਰ: ਕੈਪਟਨ ਸਰਕਾਰ ਨੂੰ ਗਿ੍ਰ੍ਫ਼ਤਾਰ ਕਰਨ ਦਾ ਚੈਲੰਜ ਦੇਣ ਚੰਡੀਗੜ੍ਹ੍ ਪਹੁੰਚੇ ਸਾਬਕਾ ਮੁੱਖ ਮੰਤਰੀ ਨੇ ਅਗਲੇ ਦਿਨ ਇਰਾਦਾ ਬਦਲ ਲਿਆ ਜਾਪਦਾ ਹੈ। ਸਰਕਾਰ 'ਤੇ ਬਦਲਾਖੋਰੀ ਤਹਿਤ ਉਹਨਾਂ ਨੂੰ ਗਿ੍ਰ੍ਫ਼ਤਾਰ ਕਰਨ ਲਈ ਬਹਾਿਨੇ ਬਣਾਉਣ ਦੀ ਬਜਾਏ ਬਹਾਦਰੀ ਨਾਲ ਸਿੱਧਾ ਗਿ੍ਰ੍ਫ਼ਤਾਰੀ ਦੇਣ ਦੀ ਪੇਸ਼ਕਸ਼ ਕਰਨ ਵਾਲੇ ਪ੍ਰ੍ਕਾਸ਼ ਸਿੰਘ ਬਾਦਲ ਹੁਣ ਕੁਝ ਹੋਰ ਹੀ ਕਹਿ ਰਹੇ ਹਨ।
Parkash Singh Badal
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰ੍ਕਾਸ਼ ਸਿੰਘ ਬਾਦਲ ਨੇ ਕਿਹਾ ਕਿ, "ਜੇਕਰ ਸੂਬੇ ਵਿਚ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਨਹੀਂ ਹੋਣਾ ਚਾਹੀਦਾ। ਬਾਦਲ ਨੇ ਬਾਕਾਇਦਾ ਉਦਾਹਰਨ ਦਿੱਤੀ ਕਿ ਹੁਣ ਜਿਵੇਂ ਪੁਲਵਾਮਾ ਵਿਚ ਅਤਿਵਾਦੀ ਹਮਲਾ ਹੋਇਆ ਤਾਂ ਕੀ ਪ੍ਰ੍ਧਾਨ ਮੰਤਰੀ 'ਤੇ ਕੇਸ ਦਰਜ ਹੋ ਜਾਵੇ, ਅਜਿਹਾ ਨਹੀਂ ਹੁੰਦਾ।"
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਐਸਆਈਟੀ ਬਣਾ ਕੇ ਸਿਰਫ ਤੇ ਸਿਰਫ ਸਾਨੂੰ ਗਿ੍ਰ੍ਫ਼ਤਾਰ ਕਰਨਾ ਚਾਹੁੰਦੇ ਹਨ। ਉਹਨਾੰ ਮੰਗ ਕੀਤੀ ਕਿ ਇਹ ਸਾਰੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਾਦਲ ਨੇ ਅਕਾਲੀ ਦਲ ਨੂੰ ਪੂਰੀ ਤਰਾ੍ਰ੍ਂ ਮਜ਼ਬੂਤ ਕਰਾਰ ਦਿੰਦਿਆਂ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀ ਪਾਰਟੀ ਕਰਾਰ ਦਿੱਤਾ।