ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ 'ਚ 89,000 ਕਰੋੜ ਕਰਜ਼ਾ ਲਿਆ
Published : Feb 23, 2019, 8:53 am IST
Updated : Feb 23, 2019, 8:53 am IST
SHARE ARTICLE
Bikram Singh Majithia And Parminder Singh Dhindsa
Bikram Singh Majithia And Parminder Singh Dhindsa

ਚਾਰ ਦਿਨ ਪਹਿਲਾਂ 18 ਫ਼ਰਵਰੀ ਸੋਮਵਾਰ ਨੂੰ ਵਿਧਾਨ ਸਬਾ ਵਿਚ ਸਾਲ 2019-20 ਵਾਸਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਬਜਟ ਪ੍ਰਸਤਾਵਾਂ ਵਿਚ ਸ਼ਰੇਅਮ ਅੰਕੜਿਆਂ........

ਚੰਡੀਗੜ੍ਹ : ਚਾਰ ਦਿਨ ਪਹਿਲਾਂ 18 ਫ਼ਰਵਰੀ ਸੋਮਵਾਰ ਨੂੰ ਵਿਧਾਨ ਸਬਾ ਵਿਚ ਸਾਲ 2019-20 ਵਾਸਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਬਜਟ ਪ੍ਰਸਤਾਵਾਂ ਵਿਚ ਸ਼ਰੇਅਮ ਅੰਕੜਿਆਂ ਦੀ ਕੀਤੀ ਗੜਬੜੀ ਨੂੰ ਉਜਗਾਰ ਕਰਦਿਆਂ, ਅੱੱਜ ਸ਼ਰੂ ਹੋਈ ਬਹਿਸ ਮੌਕੇ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਖ਼ਸਤਾ ਹੋ ਗਈ ਹੈ ਅਤ ਸੂਬਾ ਵਿੱਤੀ ਸੰਕਟ ਵਲ ਵਧ ਰਿਹਾ ਹੈ। ਅੱਜ ਸ਼ੁਰੂ ਹੋਈ ਦੋ ਦਿਨਾ ਬਹਿਸ ਦੌਰਾਨ, ਅਕਾਲ-ਬੀ.ਜੇ.ਪੀ ਸਰਕਾਰ ਵਿਚ ਖ਼ਜ਼ਾਨਾ ਮੰਤਰੀ ਰਹੇ ਸ. ਢੀਂਡਸਾ ਨੇ ਅੰਕੜਿਆਂ ਨਾਲ ਸਿੱਧ ਕੀਤਾ

ਕਿ 10 ਸਾਲਾਂ ਵਿਚ ਵਿਕਾਸ ਕੰਮ ਸਿਰੇ ਚਾੜ੍ਹਨ ਲਈ ਬਦਾਲ ਸਰਕਾਰ ਨੇ 89,000 ਕਰੋੜ ਦਾ ਕਰਜ਼ਾ ਲਿਆ, ਜੋ ਜ਼ਰੂਰੀ ਸੀ ਪਰ ਕਾਂਗਰਸ ਸਰਕਾਰ ਨੇ ਤਾਂ ਵਿਕਾਸ ਪ੍ਰਾਜੈਕਟ ਕੋਈ ਨਹੀਂ ਲਾਇਆ, ਨਾ ਹੀ ਸ਼ੁਰੂ ਕੀਤਾ, ਪਰ ਕੇਵਲ ਖ਼ਰਚੇ ਕਰਨ ਲਈ ਲਈ ਹੀ ਸਿਰਫ਼ ਦੋ ਸਾਲਾਂ ਵਿਚ ਹੀ 58,000 ਕਰੋੜ ਦਾ ਕਰਜ਼ਾ ਹੋਰ ਚੜ੍ਹਾ ਦਿਤਾ। ਸ. ਢੀਂਡਸਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਅੰਕੜੇ ਦਸਦੇ ਹਨ ਕਿ ਸਾਲ 2017-18 ਦੌਰਾਨ 30,000 ਕਰੋੜ ਦਾ ਕਰਜ਼ਾ ਹੋਰ ਚੜ੍ਹਿਆ ਜਦੋਂ ਕਿ ਹੁਣ 2018-19 ਯਾਨੀ 31 ਮਾਰਚ ਤਕ 28,000 ਕਰੋੜ ਦਾ ਹੋਰ ਕਰਜ਼ਾ ਚੜ੍ਹ ਜਾਣਾ ਹੈ

ਅਤੇ ਸਿਰਫ਼ ਕਰਜ਼ੇ ਦੀ ਵਿਆਜ ਕਿਸ਼ਤ ਮੋੜਨ ਵਾਸਤੇ ਹੀ ਹੋਰ ਕਰਜ਼ਾ ਚੁਕਿਆ ਜਾ ਰਿਹਾ ਹੈ। ਸ. ਢੀਂਡਸਾ ਨੇ ਪਿਛਲੇ ਸਾਲ ਦੇ ਬਜਟ ਅੰਕੜਿਆਂ ਦੀ ਤੁਲਨਾ ਅਤੇ ਮਾਲੀਏ ਤੇ ਹੋਰ ਆਮਦਨੀ ਦੇ ਸ੍ਰੋਤਾਂ ਬਾਰੇ ਕਿਹਾ ਕਿ ਆਰਥਕ ਵਿਕਾਸ ਦੀ ਦਰ 7.1 ਪ੍ਰਤੀਸ਼ਤ ਤੋਂ ਘਟ ਕੇ 5.5 ਫ਼ੀ ਸਦੀ ਉਤੇ ਆ ਗਈ ਹੈ, ਖ਼ਰਚੇ 5823 ਕਰੋੜ ਤੋਂ ਵਧ ਕੇ 16113 ਕਰੋੜ ਹੋ ਗਏ, ਵਿੱਤੀ ਘਾਟਾ ਤੇ ਖੱਪਾ ਵਧੀ ਜਾ ਰਿਹਾ, ਸ਼ਰਾਬ ਵਿਕਰੀ ਤੋਂ ਆਮਦਨੀ 6000 ਕਰੋੜ ਤੋਂ ਘਟ ਕੇ 5200 ਕੋੜ ਉਤੇ ਆ ਗਈ, ਰੇਤਾ-ਬਜਰੀ ਤੋਂ ਅੰਦਾਜ਼ਾ ਆਮਦਨੀ 2000 ਕਰੋੜ ਦੀ ਥਾਂ ਸਿਰਫ਼ 32 ਕਰੋੜ ਮਿਲੀ।

ਬਜਟ ਪ੍ਰਸਤਾਵਾਂ ਵਿਚ ਛੁਪਾਏ ਗਏ ਅੰਕੜਿਆਂ ਬਾਰੇ ਸਾਬਕਾ ਵਿੱਤ ਮੰਤਰੀ ਨੇ ਮੌਜੂਦਾ ਖ਼ਜ਼ਾਨਾ ਮੰਤਰੀ ਸ. ਮਨਪ੍ਰੀਤ ਬਾਦਲ, ਜੋ ਕਿ ਪਹਿਲਾਂ ਅਕਾਲੀ ਸਰਕਾਰ ਵਿਚ ਵੀ ਵਿੱਤ ਵਿਭਾਗ ਦੇਖਦੇ ਸਨ, ਵਲ ਮੁਖਾਤਿਬ ਹੁੰਦਿਆਂ ਕਿਹਾ ਕਿ ਖ਼ਾਲੀ ਸ਼ੇਅਰ ਪੜ੍ਹਨ ਨਾਲ ਵਿੱਤੀ ਸ੍ਰੋਤ ਜੁਟਾਏ ਪੈਣੇ ਹਨ ਨਹੀਂ ਤਾਂ ਆਉਂਦੇ ਸਾਲਾਂ ਵਿਚ ਵਿੱਤੀ ਐਮਰਜੈਂਸੀ ਲਾਉਣ ਦਾ ਖ਼ਤਰਾ ਹੋ ਸਕਦਾ ਹੈ।  ਸੋਮਵਾਰ 18 ਫ਼ਰਵਰੀ ਨੂੰ ਵਿਧਾਨ ਸਭਾ ਵਿਚ ਵਿੱਤ ਮੰਤਰੀ ਵਲੋਂ ਪੜ੍ਹੇ 56 ਸਫ਼ਿਆਂ ਦੇ ਬਜਟ ਭਾਸ਼ਣ ਵਿਚੋਂ ਕੁਝ ਅੰਕੜੇ ਉਲੀਕਦੇ ਹੋਏ ਪਰਮਿੰਦਰ ਢੀਂਡਸਾ ਨੇ ਕਿਹਾ ਕਿ 17000 ਕਰੋੜ ਦੀ ਅੰਕੜਾ ਗੜਬੜੀ ਕੀਤੀ ਹੈ

ਅਤੇ ਸਰਕਾਰ ਦੀ ਮਾਲੀਆਂ ਆਮਦਨੀ 1,54,700 ਕਰੋੜ ਬਣਦੀ ਹੈ ਜਦੋਂ ਕਿ ਖ਼ਰਚਾ 1,58,493 ਕਰੋੜ ਦਾ ਹੈ। ਯਾਨੀ ਹਰ ਸਾਲ 3793 ਕਰੋੜ ਦਾ ਵਾਧੂ ਪਾੜਾ ਪਈ ਜਾ ਰਿਹਾ ਹੈ।  ਉਨ੍ਹਾਂ ਕਿਹਾ ਮੁਲਾਜ਼ਮਾਂ ਨੂੰ ਡੀ.ਏ ਦੀ ਕਿਸ਼ਤਾਂ ਨਹੀਂ ਮਿਲੀਆਂ, ਬਕਾਇਆ ਵੀ 4000 ਕਰੋੜ ਦਾ ਬਣਦਾ ਹੈ, ਬਿਜਲੀ ਸਬਸਿਡੀ ਦਾ ਬਕਾਇਆ ਵੀ 4500 ਕਰੋੜ ਦਾ ਸਰਕਾਰ ਨੇ ਦੇਣ ਹੈ, ਖ਼ਜ਼ਾਨੇ ਵਿਚ ਬਿਲ ਵੀ 6000 ਕਰੋੜ ਦੇ ਦੇਣੇ ਬਾਕੀ ਹਨ, ਜਦੋਂ ਕਿ ਸਰਕਾਰ ਗ਼ੈਰ-ਜ਼ੁੰਮੇਵਾਰੀ ਦਿਖਾ ਰਹੀ ਹੈ।  ਅੱਜ ਬਜਟ ਉਤੇ 2 ਦਿਨਾ ਬਹਿਸ ਸ਼ੁਰੂ ਕਰਦਿਆਂ ਕਾਂਗਰਸ ਦੇ ਰਾਣਾ ਗੁਰਜੀਤ ਨੇ ਦੋਆਬੇ ਦੇ ਲੋਕਾਂ ਨਾਲ ਕੀਤੇ ਜਾ ਰਹੇ

ਵਿਤਕਰੇ ਬਾਰੇ ਅਪਣੀ ਹੀ ਸਰਕਾਰ ਉਤੇ ਦੋਸ਼ ਮੜ੍ਹਿਆ ਅਤੇ ਕੇਂਦਰੀ ਸਕੀਮਾਂ ਨੂੰ ਪੰਜਾਬ ਵਿਚ ਲਾਗੂ ਨਾ ਕਰਨ ਉਤੇ ਆਲੋਚਨਾ ਕੀਤਾ। ਸੱਤਾਧਾਰੀ ਕਾਂਗਰਸ ਵਲੋਂ, ਡਾ. ਰਾਜ ਕੁਮਾਰ ਚੱਬੇਵਾਲ, ਸੁਖਪਾਲ ਭੁੱਲਰ, ਹਰਦਿਆਲ ਕੰਬੋਜ, ਕੁਲਦੀਪ ਵੈਦ ਤੇ ਤਰਸੇਮ ਡੀ.ਸੀ ਨੇ ਬਜਟ ਪ੍ਰਸਤਾਵਾਂ ਦੀ ਸਿਫ਼ਤ ਕੀਤੀ ਜਦੋਂ ਕਿ ਵਿਰੋਧੀ ਧਿਰ ''ਆਪ'' ਦੇ ਕੁਲਤਾਰ ਸੰਧਵਾਂ, ਜੈ ਕਿਸ਼ਨ ਰੋੜੀ, ਬੁਧ ਰਾਮ, ਮੀਤ ਹੇਅਰ ਅਤੇ ਜਗਦੇਵ ਕਮਾਲੂ ਨੇ ਬਜਟ ਅਨੁਮਾਨਾਂ ਨੂੰ ਖੋਖਲਾ ਦਸਿਆ। ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੇ ਬਜਟ ਪ੍ਰਸਤਾਵਾਂ ਦਾ ਵਿਰੋਧ ਤੇ ਆਲਚੋਨਾ ਕਰਦੇ ਹੋਏ, ਕਾਂਗਰਸ ਉਤੇ ਦੋਸ਼ ਲਾਇਆ

ਕਿ ਸੱਤਾਧਾਰੀ ਪਾਰਟੀ ਪਿਛਲੇ ਦੋ ਸਾਲਾਂ ਤੋਂ ਅਪਣੀ ਕਾਰਗੁਜ਼ਾਰੀ ਜੋ ਜ਼ੀਰੋ ਹੈ, ਨੂੰ ਛੁਪਾਉਣ ਵਾਸਤੇ ਲੋਕਾਂ ਦਾ ਧਿਆਨ ਉਲਟੇ ਪਾਸੇ ਲਾਈ ਜਾ ਰਹੀ ਹੈ। ਐਨ.ਕੇ.ਸ਼ਰਮਾ ਨੇ ਕਾਂਗਰਸ ਦੀਆਂ ਸਿਆਸੀ ਚਾਲਾਂ ਬਾਰੇ ਇਕ ਕਵਿਤਾ ਵੀ ਸਦਨ ਵਿਚ ਪੜੀ। ਬਜਟ ਪ੍ਰਸਤਾਵਾਂ ਉੇਤ ਬਹਿਸ ਸੋਮਵਾਰ ਨੂੰ ਵੀ ਜਾਰੀ ਰਹੇਗੀ ਅਤੇ ਵਿੱਤ ਮੰਤਰੀ ਇਸ ਦਾ ਜੁਆਬ ਦੇਣਗੇ ਅਤੇ ਵਿਧਾਨ ਸਭਾ ਵਿਚੋਂ ਸਾਲ 2019-20 ਸਬੰਧੀ ਨਮਿੱਤਣ ਬਿਲ ਪਾਸ ਕਰਵਾਇਆ ਜਾਵੇਗਾ ਜਿਸ ਤਹਿਤ ਵੱਖ-ਵੱਖ ਮਹਿਕਮਿਆਂ ਲਈ ਖ਼ਜ਼ਾਨੇ ਵਿਚੋਂ ਰਕਮਾਂ ਕਢਵਾਉਣ ਦਾ ਸਿਲਸਿਲਾ 1 ਅਪ੍ਰੈਲ ਤੋਂ ਸ਼ੁਰੂ ਹੋਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement