
ਪੰਜਾਬ ਵਿੱਚ ਜਿੱਥੇ ਵਿਰੋਧੀ ਧਿਰਾਂ ਨੇ ਅੱਜ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ,
ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਵਿਰੋਧੀ ਧਿਰਾਂ ਨੇ ਅੱਜ ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਰੱਖਿਆ ਹੈ, ਦੂਜੇ ਪਾਸੇ ਬਿਜਲੀ ਵਿਭਾਗ ਨੇ ਮਕਬੂਲਪੁਰਾ ਵਿੱਚ ਰਹਿੰਦੇ ਇੱਕ ਗਰੀਬ ਪਰਿਵਾਰ ਨੂੰ 4 ਲੱਖ 37 ਹਜ਼ਾਰ 453 ਰੁਪਏ ਦਾ ਬਿੱਲ ਭੇਜਿਆ ਹੈ। ਬਿੱਲ ਦੀ ਰਕਮ ਵੇਖ ਕੇ ਪਰਿਵਾਰ ਹੈਰਾਨ ਰਹਿ ਗਿਆ।
photo
ਜਾਣਕਾਰੀ ਦਿੰਦੇ ਹੋਏ ਵਾਲਮੀਕਿ ਇਨਕਲਾਬੀ ਮੋਰਚਾ ਪੰਜਾਬ ਦੇ ਮਾਝਾ ਜ਼ੋਨ ਦੇ ਚੇਅਰਮੈਨ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਪਾਵਰਕਾਮ ਵਿਭਾਗ ਨੇ ਰਾਜਵੰਤ ਕੌਰ ਪਤਨੀ ਭੁਪਿੰਦਰ ਸਿੰਘ ਨਿਵਾਸੀ ਨੂੰ 4 ਲੱਖ 37 ਹਜ਼ਾਰ 453 ਰੁਪਏ ਦਾ ਬਿੱਲ ਭੇਜਿਆ ਹੈ।ਜਿਸ ਕਾਰਨ ਪਰਿਵਾਰ ਬਹੁਤ ਪਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪਰਿਵਾਰ 2 ਵਕਤ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰਦਾ ਹੈ ਅਤੇ ਦੂਜੇ ਪਾਸੇ ਪਾਵਰਕਾਮ ਉਨ੍ਹਾਂ ਨੂੰ ਬਿੱਲ ਅਦਾ ਕਰਨ ਲਈ ਮਜਬੂਰ ਕਰ ਰਿਹਾ ਹੈ, ਜੋ ਕਿ ਬਿੱਲ ਭੇਜਣ ਦੀ ਲਾਪਰਵਾਹੀ ਨਾਲੋਂ ਵੀ ਵਧੇਰੇ ਹੈਰਾਨੀ ਵਾਲੀ ਗੱਲ ਹੈ।
photo
ਪਰਿਵਾਰ ਬਿੱਲ ਸਬੰਧੀ ਕੁਝ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਨਾ ਤਾਂ ਬਿਲ ਨੂੰ ਘੱਟ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਇਸ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਇਹਨਾਂ ਜਿਆਦਾ ਬਿੱਲ ਆਇਆ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਨੂੰ ਆਪਣੀ ਗਲਤੀ ਸੁਧਾਰ ਕੇ ਇਸ ਗਰੀਬ ਪਰਿਵਾਰ ਨੂੰ ਦਿੱਤੇ ਗਏ ਨਾਜਾਇਜ਼ ਬਿੱਲ ਨੂੰ ਤੁਰੰਤ ਘਟਾਉਣਾ ਚਾਹੀਦਾ ਹੈ ਨਹੀਂ ਤਾਂ ਵਾਲਮੀਕਿ ਇਨਕਲਾਬੀ ਮੋਰਚਾ ਪੰਜਾਬ ਪਾਵਰਕਾਮ ਵਿਭਾਗ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕਰੇਗਾ।