ਮਗਨਰੇਗਾ ਕਾਨੂੰਨ ਰੁਜ਼ਗਾਰ ਦੀ ਗਾਰੰਟੀ ਵਿਚ ਅੱਵਲ ਪਰ ਉਤਪਾਦਕਤਾ ਪੱਖੋਂ ਸਫ਼ੈਦ ਹਾਥੀ 
Published : Feb 23, 2021, 2:27 am IST
Updated : Feb 23, 2021, 2:27 am IST
SHARE ARTICLE
image
image

ਮਗਨਰੇਗਾ ਕਾਨੂੰਨ ਰੁਜ਼ਗਾਰ ਦੀ ਗਾਰੰਟੀ ਵਿਚ ਅੱਵਲ ਪਰ ਉਤਪਾਦਕਤਾ ਪੱਖੋਂ ਸਫ਼ੈਦ ਹਾਥੀ 


ਕੈਗ ਨੇ ਵੀ ਰੁਜ਼ਗਾਰ ਸਕੀਮ ਵਿਚ ਵੱਡੀਆਂ ਆਰਥਕ ਖ਼ਾਮੀਆਂ ਵਲ ਉਠਾਈ ਉਂਗਲ

ਸੰਗਰੂਰ, 22 ਫ਼ਰਵਰੀ (ਬਲਵਿੰਦਰ ਸਿੰਘ ਭੁੱਲਰ): ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇਮਪਲਾਏਮੈਂਟ ਗਾਰੰਟੀ ਐਕਟ 2005 (ਮਗਨਰੇਗਾ) ਲਈ ਭਾਰਤ ਸਰਕਾਰ ਵਲੋਂ ਸੱਭ ਤੋਂ ਪਹਿਲਾਂ ਨੋਟੀਫ਼ੀਕੇਸ਼ਨ 7 ਸਤੰਬਰ 2005 ਨੂੰ  ਜਾਰੀ ਕੀਤਾ ਸੀ ਜਿਸ  ਤਹਿਤ ਦੇਸ਼ ਦੇ ਪੇਂਡੂ ਗ਼ਰੀਬ ਅਤੇ ਦੱਬੇ ਕੁਚਲੇ ਬਾਲਗ ਮਰਦ ਤੇ ਔਰਤਾਂ ਦੇ ਗ਼ੈਰਹੁਨਰਮੰਦ ਬੇਰੁਜ਼ਗਾਰ ਪ੍ਰਵਾਰਾਂ ਨੂੰ  ਇਕ ਸਾਲ ਦੇ ਵਿਚ 100 ਦਿਨਾਂ ਦੀ ਰੁਜ਼ਗਾਰ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਗਿਆ ਸੀ | ਦੁਨੀਆਂ ਦੇ ਮਨੁੱਖੀ ਇਤਿਹਾਸ ਵਿਚ ਇਸ ਰੁਜ਼ਗਾਰ ਗਾਰੰਟੀ ਸਕੀਮ ਨੂੰ  ਸੱਭ ਤੋਂ ਵਿਸ਼ਾਲ ਮੰਨਿਆ ਜਾਂਦਾ ਹੈ ਜਿਸ ਨੂੰ  ਕੇਂਦਰ ਸਰਕਾਰ ਵਲੋਂ ਪਹਿਲੇ ਪਹਿਲ 625 ਜ਼ਿਲਿ੍ਹਆਂ ਵਿਚ 1 ਅਪ੍ਰੈਲ 2008 ਨੂੰ  ਸਮੁੱਚੇ ਭਾਰਤ ਵਿਚ ਲਾਗੂ ਕਰ ਦਿਤਾ ਗਿਆ ਸੀ |
ਸਰਕਾਰ ਵਲੋਂ ਇਸ ਸਕੀਮ ਨੂੰ  ਸਿੱਧਾ ਗ੍ਰਾਮ ਪੰਚਾਇਤਾਂ ਦੇ ਅਧੀਨ ਕਰ ਦਿਤਾ ਗਿਆ ਸੀ ਜਿਸ ਦੇ ਚਲਦਿਆਂ ਇਸ ਸਕੀਮ ਵਿਚ ਸ਼ਾਮਲ ਹੋਏ ਪ੍ਰਵਾਰਾਂ ਤੋਂ ਵੀ ਪਿੰਡਾਂ ਦੇ ਬਹੁਤੇ ਸਰਪੰਚ ਸਥਾਨਕ ਹਾਲਾਤ ਅਨੁਸਾਰ ਵੋਟ ਰਾਜਨੀਤੀ ਤਹਿਤ ਕੰਮ ਲੈਂਦੇ ਅਤੇ ਦਿੰਦੇ ਹਨ |  ਭਾਰਤ ਸਰਕਾਰ ਦੇ ਸੱਭ ਤੋਂ ਵੱਡੇ ਆਡਿਟ ਅਦਾਰੇ (ਕੈਗ) ਨੇ ਵੀ ਇਸ ਸਕੀਮ ਵਿਚ ਬਹੁਤ ਵੱਡੀਆਂ ਆਰਥਕ ਖਾਮੀਆਂ ਵਲ ਉਂਗਲ ਉਠਾਈ ਹੈ | ਇਕ ਮਗਨਰੇਗਾ ਵਰਕਰ ਨੂੰ  ਇਕ ਦਿਨ ਦੇ ਕੰਮ ਬਦਲੇ ਮਹਿਜ 240 ਰੁਪਏ ਦਿਹਾੜੀ ਦਿਤੀ ਜਾਂਦੀ ਹੈ ਜੋ ਬਹੁਤ ਨਿਗੂਣੀ ਹੈ |
ਪੰਜਾਬ ਦੇ ਬਹੁਤ ਸਾਰੇ ਆਮ ਲੋਕਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਗਰ ਕੇਂਦਰ ਸਰਕਾਰ ਮਗਨਰੇਗਾ ਵਰਕਰਾਂ ਨੂੰ  ਕਿਸਾਨਾਂ ਦੇ ਖੇਤਾਂ ਵਿਚ ਕੰਮ ਉਤੇ ਭੇਜਣ ਲਈ ਪਾਬੰਧ ਕਰੇ ਤਾਂ ਕਿਸਾਨ ਵੀ ਇਕ ਮਗਨਰੇਗਾ ਵਰਕਰ ਨੂੰ  200 ਰੁਪਏ ਪ੍ਰਤੀ ਦਿਹਾੜੀ ਦੇਣ ਨੂੰ  ਤਿਆਰ ਹੈ ਜਦ ਕਿ ਕੇਂਦਰ ਸਰਕਾਰ ਵੀ ਉਨ੍ਹਾਂ ਨੂੰ  200 ਰੁਪਏ ਪ੍ਰਤੀ ਦਿਹਾੜੀ ਅਦਾ ਕਰੇ | ਇਸ ਤਰ੍ਹਾਂ ਕਰਨ ਨਾਲ ਜਿੱਥੇ ਮਗਨਰੇਗਾ ਵਰਕਰ ਦੀ ਆਮਦਨ ਵਧੇਗੀ ਉੱਥੇ ਕਿਸਾਨਾਂ ਦੇ ਖੇਤਾਂ ਵਿਚ ਮਜ਼ਦੂਰਾਂ ਦੀ ਸਮੱਸਿਆ ਦਾ ਆਰਜੀ ਹੱਲ ਵੀ ਕਢਿਆ ਜਾ ਸਕਦਾ ਹੈ | ਅਨੇਕਾਂ ਲੋਕਾਂ ਦੇ ਕਹਿਣ ਮੁਤਾਬਕ ਇਹ ਅਟੱਲ ਸਚਾਈ ਹੈ ਕਿ ਮਗਨਰੇਗਾ ਮਜ਼ਦੂਰਾਂ ਦੁਆਰਾ ਗ੍ਰਾਮ ਪੰਚਾਇਤਾਂ ਵਲੋਂ ਕਰਵਾਏ ਜਾਂਦੇ ਕਿਸੇ ਵੀ ਕੰਮ ਦਾ ਸਮਾਜ ਨੂੰ  ਕੋਈ ਵਿਸ਼ੇਸ਼ ਲਾਭ ਨਹੀਂ ਹੋ ਰਿਹਾ, ਜਦ ਕਿ ਬਾਕੀ ਇਸ ਨੂੰ  ਪੇਂਡੂ ਵਿਕਾਸ਼ ਅਤੇ ਪੰਚਾਇਤ ਵਿਭਾਗ ਵਲੋਂ ਕਾਗ਼ਜ਼ੀ ਕਾਰਵਾਈਆਂ ਵਿਚ ਕਰਵਾਏ ਜਾ ਰਹੇ ਕਾਰੋਬਾਰ ਹੀ ਆਖਦੇ ਹਨ | 

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement