
ਸੁਖਚੈਨ ਸਿੰਘ ਤੇ ਰਣਧੀਰ ਸਿੰਘ ਖੱਟੜਾ ਦੀ ਤਰੱਕੀ ਬਾਅਦ ਹੋਈ ਨਵੀਂ ਤੈਨਾਤੀ
ਚੰਡੀਗੜ੍ਹ, 22 ਫ਼ਰਵਰੀ (ਭੁੱਲਰ): ਡੀ.ਆਈ.ਜੀ. ਤੋਂ ਤਰੱਕੀ ਦੇ ਕੇ ਆਈ.ਜੀ. ਬਣਾਏ ਗਏ ਪੰਜਾਬ ਦੇ ਦੋ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਡਾ. ਸੁਖਚੈਨ ਸਿੰਘ ਗਿੱਲ ਤੇ ਰਣਧੀਰ ਸਿੰਘ ਖਟੜਾ ਦੀ ਨਵੀਆਂ ਥਾਵਾਂ 'ਤੇ ਤੈਨਾਤੀ ਕਰ ਦਿਤੀ ਹੈ |
ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਵਲੋਂ ਜਾਰੀ ਹੁਕਮਾਂ ਅਨੁਸਾਰ ਸੁਖਚੈਨ ਸਿੰਘ ਗਿੱਲ ਨੂੰ ਆਈ.ਜੀ. ਕਮ ਕਮਿਸ਼ਨਰ ਪੁਲਿਸ ਅੰਮਿ੍ਤਸਰ ਅਤੇ ਰਣਧੀਰ ਸਿੰਘ ਖੱਟੜਾ ਨੂੰ ਆਈ.ਜੀ. imageਜਲੰਧਰ ਰੇਂਜ ਲਾਇਆ ਗਿਆ ਹੈ |