ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ  ਪੁਲਿਸ ਨੇ ਦਿਤੀ ਧਰਨਾ ਚੁੱਕਣ ਦੀ ਚੇਤਾਵਨੀ,ਥਾਂਥਾਂਲਗਾਏਬੋਰਡ
Published : Feb 23, 2021, 2:37 am IST
Updated : Feb 23, 2021, 2:37 am IST
SHARE ARTICLE
image
image

ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ  ਪੁਲਿਸ ਨੇ ਦਿਤੀ ਧਰਨਾ ਚੁੱਕਣ ਦੀ ਚੇਤਾਵਨੀ, ਥਾਂ-ਥਾਂ ਲਗਾਏ ਬੋਰਡ

ਨਵੀਂ ਦਿੱਲੀ, 22 ਫ਼ਰਵਰੀ : ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ  ਪੁਲਿਸ ਨੇ ਧਰਨਾ ਚੁੱਕਣ ਦੀ ਚੇਤਾਵਨੀ ਦਿਤੀ ਹੈ | ਦਿੱਲੀ ਪੁਲਿਸ ਨੇ ਟਿਕਰੀ ਬੋਰਡਰ 'ਤੇ ਕਿਸਾਨ ਅੰਦੋਲਨ ਦੇ ਸਬੰਧ ਵਿਚ ਕਿਸਾਨਾਂ ਦੇ ਨਾਮ 'ਤੇ ਕਾਨੂੰਨੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਕਿਸਾਨਾਂ ਦੇ ਧਰਨੇ ਨੂੰ  ਗ਼ੈਰ ਕਾਨੂੰਨੀ ਦਸਿਆ ਗਿਆ ਹੈ | 
ਧਰਨਾ ਨਾ ਹਟਾਉਣ ਉਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ | ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਨੇੜੇ ਪੁਲਿਸ ਬੈਰੀਕੇਡਾਂ ਉਪਰ ਕਾਨੂੰਨੀ ਚਿਤਾਵਨੀ ਦੇ ਤਿੰਨ ਬੋਰਡ ਲਗਾਏ ਹਨ ਜਿਨ੍ਹਾਂ ਵਿਚ ਇਹ ਸਾਫ਼ ਲਿਖਿਆ ਗਿਆ ਹੈ ਕਿ ਤੁਹਾਡਾ ਮਜਮਾ ਕਾਨੂੰਨ ਵਿਰੁਧ ਕਰਾਰ ਦਿਤਾ ਗਿਆ ਹੈ | ਤੁਹਾਨੂੰ ਚੇਤਾਵਨੀ ਦਿਤੀ ਗਈ ਹੈ ਕਿ ਤੁਸੀਂ ਅਪਣੇ ਧਰਨੇ ਨੂੰ  ਚੁੱਕ ਲਵੋ ਨਹੀਂ ਤਾਂ ਤੁਹਾਡੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ | ਇਹ ਹੁਕਮ ਦਿੱਲੀ ਪੁਲਿਸ ਦੇ ਮੁੰਡਕਾ ਥਾਣੇ ਦੇ ਐਸਐਚਓ ਦੁਆਰਾ ਜਾਰੀ ਕੀਤਾ ਦਰਸਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ  ਕਈ ਨੋਟਿਸ ਭੇਜੇ ਜਾ ਚੁੱਕੇ ਹਨ | ਕਿਸਾਨ ਆਗੂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਹਨ ਪਰ ਧਰਨਾ ਸਾਈਟ 'ਤੇ ਲੱਗੇ ਕਾਨੂੰਨੀ ਚਿਤਾਵਨੀ ਬੋਰਡ ਦਾ ਜਵਾਬ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕਾਨੂੰਨੀ ਖ਼ਤਰੇ ਤੋਂ ਨਹੀਂ ਡਰਦਾ | ਸਰਕਾਰ ਕਿੰਨੇ ਵੀ ਕੇਸ ਦਾਇਰ ਕਰ ਸਕਦੀ ਹੈ ਪਰ ਜੇ ਕਾਨੂੰਨ ਵਾਪਸ ਨਾ ਕੀਤਾ ਗਿਆ ਤਾਂ ਕਿਸਾਨ ਘਰ ਵਾਪਸ ਨਹੀਂ ਆਉਣਗੇ |                     (ਪੀ.ਟੀ.ਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement