ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ 9 ਬੈਠਕਾਂ ਹੋਣਗੀਆਂ
Published : Feb 23, 2021, 2:58 am IST
Updated : Feb 23, 2021, 2:58 am IST
SHARE ARTICLE
image
image

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀਆਂ 9 ਬੈਠਕਾਂ ਹੋਣਗੀਆਂ


ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਵੇਗਾ ਸੈਸ਼ਨ, 5 ਮਾਰਚ ਨੂੰ  ਪੇਸ਼ ਹੋਵੇਗਾ 2021-22 ਦਾ ਬਜਟ

ਚੰਡੀਗੜ੍ਹ, 22 ਫ਼ਰਵਰੀ (ਗੁਰਉਪਦੇਸ਼ ਭੁੱਲਰ): 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਰਾਜਪਾਲ ਵਲੋਂ ਮੰਜ਼ੂਰੀ ਦਿਤੇ ਜਾਣ ਤੋਂ ਬਾਅਦ ਬਕਾਇਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ | ਪੰਜਾਬ ਸਰਕਾਰ ਦੇ ਸੰਸਦੀ ਮਾਮਲਿਆਂ ਬਾਰੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਪ੍ਰੋਗਰਾਮ ਮੁਤਾਬਕ 1 ਤੋਂ 10 ਫ਼ਰਵਰੀ ਤਕ ਚਲਣ ਵਾਲੇ ਇਸ ਸੈਸ਼ਨ ਦੀਆਂ ਕੁਲ 9 ਬੈਠਕਾਂ ਹੋਣਗੀਆਂ | ਦੋ ਦਿਨ ਸਨਿਚਰਵਾਰ ਤੇ ਐਤਵਾਰ ਦੀ ਵਿਚਕਾਰ ਛੁੱਟੀ ਹੈ |
ਬਜਟ 5 ਮਾਰਚ ਨੂੰ  ਪੇਸ਼ ਹੋਵੇਗਾ ਜਦਕ ਪਹਿਲਾਂ ਇਹ 8 ਮਾਰਚ ਨੂੰ  ਪੇਸ਼ ਕਰਨ ਦਾ ਮੰਤਰੀ ਮੰਡਲ ਵਿਚ ਪ੍ਰਸਤਾਵ ਰਖਿਆ ਗਿਆ ਸੀ | ਇਹ ਬਜਟ ਸੈਸ਼ਨ ਮੌਜੂਦਾ ਕੈਪਟਨ ਸਰਕਾਰ ਦਾ ਆਖ਼ਰੀ ਬਜਟ ਸੈਸ਼ਨ ਹੈ | ਬਜਟ ਸੈਸ਼ਨ ਦੀਆਂ ਹੋਣ ਵਾਲੀਆਂ 9 ਬੈਠਕਾਂ ਦੇ ਜਾਰੀ ਪ੍ਰੋਗਰਾਮ ਅਨੁਸਾਰ 1 ਮਾਰਚ ਸਵੇਰੇ 11 ਵਜੇ ਰਾਜਪਾਲ ਦੇ ਭਾਸ਼ਨ ਨਾਲ ਸ਼ੁਰੂ ਹੋਵੇਗਾ | ਇਸੇ ਦਿਨ ਬਾਅਦ ਦੁਪਹਿਰ 2 ਵਜੇ ਵਿਛੜੀਆਂ ਸ਼ਖ਼ਸੀਅਤਾਂ ਨੂੰ  ਸ਼ਰਧਾਂਜਲੀ ਬਾਅਦ ਸਭਾ ਅਗਲੇ ਦਿਨ ਤਕ ਉਠ ਜਾਵੇਗੀ | 2 ਮਾਰਚ ਨੂੰ  ਰਾਜਪਾਲ ਦੇ ਭਾਸ਼ਨ ਦੇ ਧਨਵਾਦ ਮਤੇ 'ਤੇ ਬਹਿਸ ਸ਼ੁਰੂ ਹੋਵੇਗੀ ਅਤੇ 3 ਮਾਰਚ ਨੂੰ  ਇਹ ਬਹਿਸ ਮੁਕੰਮਲ ਕਰ ਕੇ ਮਤਾ ਪਾਸ ਕੀਤਾ ਜਾਵੇਗਾ | 4 ਮਾਰਚ ਨੂੰ  ਗ਼ੈਰ ਸਰਕਾਰੀ ਕੰਮਕਾਰ ਹੋਵੇਗਾ | 5 ਮਾਰਚ ਸਵੇਰੇ ਹੋਣ ਵਾਲੀ ਬੈਠਕ ਵਿਚ 2021-22 ਦਾ ਬਜਟ ਪੇਸ਼ ਕੀਤਾ ਜਾਵੇਗਾ ਅਤੇ ਇਸੇ ਦਿਨ ਕੈਗ ਰੀਪੋਰਟਾਂ ਪੇਸ਼ ਹੋਣਗੀਆਂ |
ਸਨਿਚਰਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਬਾਅਦ 8 ਮਾਰਚ ਸੋਮਵਾਰ ਨੂੰ  ਬਜਟ ਅਨੁਮਾਨਾਂ 'ਤੇ ਬਹਿਸ ਬਾਅਦ ਨਮਿੱਤਣ ਬਿਲ ਪਾਸ ਕਰਵਾਇਆ ਜਾਵੇਗਾ | 9 ਮਾਰਚ ਨੂੰ  ਵਿਧਾਨਕ ਕੰਮਕਾਰ ਦਾ ਦਿਨ ਹੈ ਅਤੇ ਇਸ ਦਿਨ ਕਈ ਬਿਲ ਪਾਸ ਹੋਣਗੇ | 10 ਮਾਰਚ ਨੂੰ  ਵਿਧਾਨਕ ਕੰਮਕਾਰ ਨਿਪਟਾ ਕੇ ਸਭਾ ਅਣਮਿਥੇ ਸਮੇਂ ਲਈ ਉਠ ਜਾਵੇਗੀ | 

SHARE ARTICLE

ਏਜੰਸੀ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement