ਮਾਂ ਬੋਲੀ ਦਿਹਾੜੇ ’ਤੇ ਪੰਜਾਬ ’ਚ AAP ਆਗੂ ਦੀਪਕ ਬਾਲੀ ਨੇ ਕੱਢੀ ‘ਪੰਜਾਬੀ ਪ੍ਰਚਾਰ ਯਾਤਰਾ’ 
Published : Feb 23, 2024, 8:18 pm IST
Updated : Feb 23, 2024, 8:18 pm IST
SHARE ARTICLE
Deepak bali
Deepak bali

ਇਸ ਯਾਤਰਾ ਨੇ ਸੁਨੇਹਾ ਦਿੱਤਾ ਕਿ ਮਨੁੱਖ ਨੂੰ ਦੁਨੀਆ ਵਿੱਚ ਕੋਈ ਵੀ ਬੋਲੀ ਜਾਂ ਉੱਪ-ਬੋਲੀ ਸਿੱਖ ਲੈਣੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ।

ਚੰਡੀਗੜ੍ਹ - 21 ਫ਼ਰਵਰੀ ਨੂੰ ਹਰ ਸਾਲ ਪੂਰੀ ਦੁਨੀਆਂ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇਾ ਮਨਾਇਆ ਜਾਂਦਾ ਹੈ। ਅੱਜ ਮਾਂ ਬੋਲੀ ਦਿਹਾੜੇ ਦੌਰਾਨ ਦੀਪਕ ਬਾਲੀ ਨੇ ਪੰਜਾਬ ’ਚ ‘ਪੰਜਾਬੀ ਪ੍ਰਚਾਰ ਯਾਤਰਾ’ ਕੱਢੀ। ਇਹ ਯਾਤਰਾ ਅੱਜ ਸਵੇਰੇ 10:30 ਵਜੇ ਫ਼ਗਵਾੜੇ ਦੇ ਮੇਹਲੀ ਪਿੰਡ ਤੋਂ ਸ਼ੁਰੂ ਹੋਈ। ਮੇਹਲੀ ਤੋਂ ਸ਼ੁਰੂ ਹੋ ਕੇ ਇਹ ਬੰਗਾ, ਨਵਾਂ ਸ਼ਹਿਰ, ਬਲਚੌਰ, ਰੋਪੜ, ਖਰੜ ਤੋਂ ਹੁੰਦੀ ਹੋਈ ਮੁਹਾਲੀ ਪਹੁੰਚੀ।

ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਇੱਕ ਵਿਅਕਤੀ ਨੇ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ 150 ਕਿਲੋਮੀਟਰ ਲੰਬੀ ਤੇ ਇੰਨੇ ਵੱਡੇ ਕਾਫ਼ਲੇ ਵਾਲੀ ਯਾਤਰਾ ਕੱਢੀ ਹੋਵੇ , ਇਸ ਯਾਤਰਾ ਵਿਚ ਸੈਂਕੜੇ ਨੌਜਵਾਨਾਂ, ਮਹਿਲਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਹਿੱਸਾ ਲਿਆ। ਇਹ ਯਾਤਰਾ ਪੰਜਾਬੀਆਂ ਅੰਦਰ ਸਦਭਾਵਨਾ ਤੇ ਪਿਆਰ ਪੈਦਾ ਕਰਨ ਤੇ ਇਸ ਦਾ ਸੁਨੇਹਾ ਦੇਣ ਵਿਚ ਕਾਮਯਾਬ  ਰਹੀ ਹੈ।

file photo

 

ਇਸ ਯਾਤਰਾ ਦੌਰਾਨ ਇਹ ਪ੍ਰਚਾਰਿਆ ਗਿਆ ਕਿ ਮਨੁੱਖ ਨੂੰ ਦੁਨੀਆ ਵਿੱਚ ਕੋਈ ਵੀ ਬੋਲੀ ਜਾਂ ਉੱਪ-ਬੋਲੀ ਸਿੱਖ ਲੈਣੀ ਚਾਹੀਦੀ ਹੈ ਪਰ ਕਦੇ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ। ਪੰਜਾਬੀ ਮਾਂ ਬੋਲੀ ਨੂੰ ਦੁਨੀਆ ਪੱਧਰ ’ਤੇ ਪਹੁੰਚਾਉਣ ਵਿੱਚ ਪੰਜਾਬ ਦੇ ਬਹੁਤ ਸਾਰੇ ਨਾਇਕਾਂ ਦਾ ਬਹੁਤ ਅਹਿਮ ਕਿਰਦਾਰ ਰਿਹਾ ਹੈ। ਪੰਜਾਬੀ ਗਾਇਕਾਂ ਦਾ ਇਸ ਪ੍ਰਚਾਰ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਦੀਪਕ ਬਾਲੀ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹੋਣ ਦੇ ਨਾਲ ਨਾਲ ਪ੍ਰਸਿੱਧ ਸਮਾਜ ਸੇਵੀ ਵਜੋਂ ਵੀ ਜਾਣੇ ਜਾਂਦੇ ਹਨ। ਉਹ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਲਈ ਕੰਮ ਕਰ ਰਹੇ ਹਨ। ਹਰ ਸਾਲ ਉਹ ਇਹ ਮਾਰਚ ਕੱਢਦੇ ਹਨ। ਇਸ ਸਾਲ ਉਨ੍ਹਾਂ ਨੇ ਅੱਧੇ ਪੰਜਾਬ ਵਿੱਚ ਮਾਰਚ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਜੋ ਕਿ ਬਹੁਤ ਹੀ ਸਫ਼ਲ ਰਿਹਾ।

ਇਹ ਲਗਭਗ 4-5 ਕਿਲੋਮੀਟਰ ਲੰਬਾ ਮਾਰਚ ਸੀ, ਜਿਸ ’ਚ 200 ਤੋਂ 250 ਲੋਕ ਸ਼ਾਮਲ ਸੀ। ਬਾਲੀ ਜੀ ਨੇ ਆਪਣੀ ਗੱਡੀ ’ਚ ਪੰਜਾਬੀ ਗੀਤ ਲਗਾ ਕੇ ਮਾਰਚ ਕੱਢਿਆ। ਵੱਖ-ਵੱਖ ਇਲਾਕਿਆਂ ਦੇ ਵਿਧਾਇਕਾਂ, ਮੋਹਤਬਾਰ ਸੱਜਣਾ ਤੇ ਲੋਕਾਂ ਨੇ ਇਨ੍ਹਾਂ ਦਾ ਦਿਲੋਂ ਸਵਾਗਤ ਕੀਤਾ। ਦੀਪਕ ਬਾਲੀ ਨੇ ਕਿਹਾ, “ਮਾਂ ਬੋਲੀ ਸਾਨੂੰ ਸਭ ਨੂੰ ਵਿਰਾਸਤ ਨਾਲ਼ ਜੋੜਦੀ ਹੈ।

file photo

 

ਸਾਡੀ ਜ਼ਿੰਦਗੀ ਵਿੱਚ ਮਾਂ ਬੋਲੀ ਦੀ ਬਹੁਤ ਅਹਿਮੀਅਤ ਹੈ। ਇਹ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੈ ਫਿਰ ਚਾਹੇ ਉਹ ਸਾਡੀਆਂ ਅਸੀਸਾਂ, ਲੋਰੀਆਂ ਜਾਂ ਗੀਤ ਹੋਣ। ਸਾਡੇ ਮਾਪੇ ਹੀ ਸਾਨੂੰ ਸਾਡੀ ਮਾਂ ਬੋਲੀ ਨਾਲ਼ ਜੋੜਦੇ ਹਨ। ਪੰਜਾਬੀ ਮਾਂ ਬੋਲੀ ਪੰਜਾਬੀਆਂ ਦੀ ਆਪਸੀ ਸਾਂਝ ਦਾ ਪ੍ਰਤੀਕ ਹੈ। ਇਹ ਅਜਿਹੀ ਬੋਲੀ ਹੈ ਜੋ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਨੂੰ ਆਪਸ ਵਿੱਚ ਜੋੜ ਕੇ ਰੱਖਦੀ ਹੈ।

ਇਸ ਸਮਾਗਮ ਦੀ ਸਮਾਪਤੀ ਮੁਹਾਲੀ ਦੇ 3B2 ਫੇਜ਼ ਦੀ ਮਾਰਕਿਟ ਵਿਚ ਹੋਇਆ। ਇੱਥੇ ਦੀਪਕ ਬਾਲੀ ਬਹੁਤ ਭਰਮੇ ਇਕੱਠ ਵਿੱਚ ਪਹੁੰਚੇ। ਇਸ ਮਾਰਚ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਪੇਸ਼ਕਾਰ ਬੰਟੀ ਬੈਂਸ, ਸਪੀਡ ਰਿਕਾਰਡ ਕੰਪਣੀ ਦੇ ਮਾਲਕ ਸਤਵਿੰਦਰ ਸਿੰਘ ਕੋਹਲੀ, ਚੌਪਾਲ ਤੇ 9X ਚੈਨਲ ਦੇ ਮਾਲਕ ਸੰਦੀਪ ਪ੍ਰਾਸਰ, ਬਲੈਕੀਆ ਫ਼ਿਲਮ ਦੇ ਪ੍ਰੋਡਿਊਸਰ ਵਿਵੇਕ ਓਹਰੀ, ਪ੍ਰਸਿੱਧ ਗਾਇਕਾ ਸੁਖੀ ਬਰਾੜ, ਪ੍ਰਸਿੱਧ ਗੀਤਕਾਰ ਭੱਟੀ ਭਰੀਆਵਾਲਾ, ਇਨ੍ਹਾਂ ਨੇ ਬਹੁਤ ਸ਼ਾਨਮੱਤੇ ਤਰੀਕੇ ਨਾਲ਼ ਦੀਪਕ ਜੀ ਨੂੰ ਜੀ ਆਇਆਂ ਆਖਿਆ।

ਇਸ ਸਮੇਂ ਪੰਜਾਬੀ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਤੇ ਦੇਵ ਖਰੌੜ ਨੇ ਇਸ ਮੰਚ ਤੋਂ ਆਪਣਾ ਵਿਦਾਇਗੀ ਸੰਦੇਸ਼ ਦਿੱਤਾ। ਕੁਲਵਿੰਦਰ ਬਿੱਲਾ ਨੇ ਆਪਣਾ ਗੀਤ “ਮੈਂ ਜਦ ਮੁੜ ਧਰਤੀ ਤੇ ਆਵਾਂ, ਮੇਰਾ ਦੇਸ਼ ਹੋਵੇ ਪੰਜਾਬ” ਗਾ ਕੇ ਸਰੋਤਿਆਂ ਨੂੰ ਝੂਮਣ ਲਾਇਆ। ਦੀਪਕ ਬਾਲੀ ਦੇ ਵਿਚਾਰ ਲੋਕਾਂ ਨੇ ਬੜੇ ਸਹਿਜੇ ਤਰੀਕੇ ਨਾਲ਼ ਸੁਣੇ, ਬੱਚਿਆਂ ਨੇ ਮੰਚ ’ਤੇ ਪ੍ਰਣ ਲਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਅੱਜ ਦੇ ਦਿਨ ਨੂੰ ਯਾਦ ਰੱਖਣਗੇ ਤੇ ਹਮੇਸ਼ਾ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੁੜੇ ਰਹਿਣਗੇ। ਮਾਂ ਬੋਲੀ ਪੰਜਾਬੀ ਨੂੰ ਅੱਗੇ ਬੁਲੰਦੀਆਂ ਤੱਕ ਪਹੁੰਚਾਉਣ ਦੇ ਅਹਿਦ ਨਾਲ਼ ਮੋਹਾਲੀ ਵਿਖੇ ਇਸ ਯਾਤਰਾ ਦੀ ਸਮਾਪਤੀ ਹੋਈ।

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement