
Punjab News : ਭੈਣ ਨੂੰ ਮਿਲਣ ਜਲਾਲਾਬਾਦ ਆਇਆ ਸੀ ਭਰਾ
lottery bought for first time, got a prize of Rs 95 thousand Latest news in Punjabi : ਮੰਡੀ ਡੱਬਵਾਲੀ ਤੋਂ ਜਲਾਲਾਬਾਦ ਅਪਣੀ ਭੈਣ ਨੂੰ ਮਿਲਣ ਆਏ ਰੋਹਿਤ ਕੁਮਾਰ ਦੀ ਕਿਸਮਤ ਉਸ ਵੇਲੇ ਚਮਕੀ ਜਦ ਉਸ ਨੇ ਪਹਿਲੀ ਵਾਰ ਜ਼ਿੰਦਗੀ ਦੇ ਵਿਚ ਲਾਟਰੀ ਦਾ ਟਿਕਟ ਖ਼ਰੀਦਿਆ ਅਤੇ ਪਹਿਲੀ ਵਾਰ 'ਚ ਹੀ ਉਸ ਨੂੰ 95 ਹਜ਼ਾਰ ਰੁਪਏ ਦਾ ਇਨਾਮ ਨਿਕਲ ਗਿਆ ।
ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਵੀਡੀਉ ਦੇਖਦਾ ਰਹਿੰਦਾ ਸੀ ਅਤੇ ਜਦ ਉਸ ਨੂੰ ਮੌਕਾ ਮਿਲਿਆ ਤਾਂ। ਉਹ ਅਪਣੀ ਭੈਣ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ ਜਿੱਥੇ ਉਸ ਨੇ 500 ਰੁਪਏ ਦੀ ਲਾਟਰੀ ਟਿਕਟ ਖ਼ਰੀਦੀ। ਉਸ ਨੂੰ ਚਾਰ ਵਜੇ ਦੇ ਕਰੀਬ ਲਾਟਰੀ ਵਾਲੇ ਦਾ ਫ਼ੋਨ ਆਇਆ ਕਿ 50 ਹਜ਼ਾਰ ਦਾ ਇਨਾਮ ਨਿਕਲਿਆ। ਉਸ ਨੇ ਕਿਹਾ ਕਿ ਸ਼ਾਮ ਨੂੰ ਵਾਪਸੀ ਸਮੇਂ ਉਹ ਅਪਣਾ ਇਨਾਮ ਲੈ ਲਵੇਗਾ ਤਾਂ ਸ਼ਾਮ ਨੂੰ ਉਸ ਨੂੰ ਦੁਬਾਰਾ ਫ਼ੋਨ ਆਇਆ ਕਿ 45 ਹਜ਼ਾਰ ਦਾ ਇਨਾਮ ਹੋਰ ਨਿਕਲਿਆ ਹੈ। ਜਿਸ ’ਤੇ ਉਸ ਦੀ ਖ਼ੁਸ਼ੀ ਦੀ ਠਿਕਾਣਾ ਨਾ ਰਿਹਾ।
ਇਕ ਦਿਨ ਵਿਚ ਇਕ ਟਿਕਟ ’ਚੋਂ ਕੁੱਲ 95 ਹਜ਼ਾਰ ਦਾ ਇਨਾਮ ਜਿੱਤ ਕੇ ਰੋਹਿਤ ਖ਼ੁਦ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਹੁਣ ਨੂੰ ਇਸ ਪੈਸੇ ਦੇ ਨਾਲ ਅਪਣੇ ਘਰ ਦੇ ਹਾਲਾਤ ਠੀਕ ਕਰੇਗਾ।