
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 'ਹੱਲਾ ਬੋਲ ਮੁਹਿੰਮ' ਦਾ ਆਗਾਜ਼ ਕੀਤਾ ਹੈ। ਉਨ੍ਹਾਂ
ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 'ਹੱਲਾ ਬੋਲ ਮੁਹਿੰਮ' ਦਾ ਆਗਾਜ਼ ਕੀਤਾ ਹੈ। ਉਨ੍ਹਾਂ ਇੱਥੇ ਪੰਜਾਬ ਪੁਲਿਸ ਦੇ ਸਟਾਫ਼ ਤੇ ਅਧਿਕਾਰੀਆਂ ਨੂੰ ਨਸ਼ਾ ਨਾ ਕਰਨ ਅਤੇ ਨਸ਼ਾ ਖ਼ਤਮ ਕਰਨ ਦੀ ਸਹੁੰ ਦਿਵਾਈ। ਇਸ ਮੌਕੇ ਡੀਜੀਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਸਮਾਜ 'ਚੋਂ ਨਸ਼ੇ ਨੂੰ ਖ਼ਤਮ ਕਰਨਾ ਚਾਹੁੰਦੇ ਹਾਂ, ਇਸੇ ਮਕਸਦ ਨਾਲ ਇਹ 'ਹੱਲਾ ਬੋਲ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਹੈ।
dgp punjab
ਪੰਜਾਬ ਨਾਲ ਲਗਦੀ ਸਰਹੱਦੀ 'ਤੇ ਲਗਾਤਾਰ ਹੋ ਰਹੀ ਨਸ਼ੇ ਦੀ ਤਸਕਰੀ 'ਤੇ ਬੋਲਦਿਆਂ ਸੁਰੇਸ਼ ਅਰੋੜਾ ਨੇ ਆਖਿਆ ਕਿ ਦੁਸ਼ਮਣ ਤੋਂ ਕਿਸੇ ਦੋਸਤੀ ਦੀ ਉਮੀਦ ਰੱਖਣਾ ਗ਼ਲਤਫਹਿਮੀ ਹੈ। ਬੀਐਸਐਫ ਇੰਟੈਲੀਜੈਂਸ ਪੁਲਿਸ ਤੇ ਐਸਟੀਐਫ ਨੇ ਇਸ ਤਸਕਰੀ 'ਤੇ ਕਾਫ਼ੀ ਹੱਦ ਤਕ ਰੋਕ ਲਗਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ ਪਰ ਅਜੇ ਵੀ ਇਸ 'ਚ ਹੋਰ ਕੰਮ ਕੀਤੇ ਜਾਣ ਦੀ ਲੋੜ ਹੈ।
dgp punjab
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਲੈ ਕੇ ਰਿਪੋਰਟ 'ਤੇ ਡੀਜੀਪੀ ਨੇ ਕਿਹਾ ਕਿ ਟਾਰਗੈੱਟ ਕਿਲਿੰਗ 'ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਕੋਲੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਕੁੱਝ ਬਾਹਰੀ ਤਾਕਤਾਂ ਧਾਰਮਿਕ ਵਿਚਾਰਾਂ ਵਾਲੇ ਤੇ ਗਰੀਬ ਨੌਜਵਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ।