ਸਿੱਖ ਇਤਿਹਾਸ ਤੋੜ-ਮਰੋੜ ਕੇ ਪੇਸ਼ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ: ਪਰਮਿੰਦਰ ਪਾਲ ਸਿੰਘ
Published : Aug 17, 2017, 4:51 pm IST
Updated : Mar 23, 2018, 5:22 pm IST
SHARE ARTICLE
image
image

ਪੰਜਾਬੀ ਕਵੀ ਦਰਬਾਰ 'ਚ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਵਲੋਂ ਕੀਤੇ ਕਵਿਤਾ ਪਾਠ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਤਰਾਜ ਪ੍ਰਗਟਾਇਆ।

ਨਵੀਂ ਦਿੱਲੀ, 17 ਅਗਸਤ (ਸੁਖਰਾਜ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਅਤੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਉਪਪ੍ਰਧਾਨਗੀ ਵਿਚ ਚਲ ਰਹੀ ਪੰਜਾਬੀ ਅਕਾਦਮੀ ਵਿਵਾਦਾਂ ਵਿਚ ਆ ਗਈ ਹੈ। ਅਕਾਦਮੀ ਵਲੋਂ ਬੀਤੀ 12 ਅਗਸਤ ਨੂੰ ਅਜ਼ਾਦੀ ਦਿਹਾੜੇ ਨੂੰ ਸਮਰਪਤ ਕਰਾਏ ਗਏ ਪੰਜਾਬੀ ਕਵੀ ਦਰਬਾਰ 'ਚ ਉੱਘੇ ਸਾਹਿਤਕਾਰ ਸੁਰਜੀਤ ਪਾਤਰ ਵਲੋਂ ਕੀਤੇ ਕਵਿਤਾ ਪਾਠ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਤਰਾਜ ਪ੍ਰਗਟਾਇਆ। ਦਰਅਸਲ ਲੇਖਕ ਬਲਦੇਵ ਸਿੰਘ ਸੜਕਨਾਮਾ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਲਿਖੇ ਗਏ ਨਾਵਲ 'ਸੂਰਜ ਦੀ ਅੱਖ' ਵਿਚ ਮਹਾਰਾਜਾ ਨੂੰ ਚਰਿਤਰਹੀਨ, ਇਸਲਾਮ ਧਰਮ ਦਾ ਧਾਰਣੀ, ਨਪੁੰਸਕ, ਮਰਦਾ ਨਾਲ ਜਿਸਮਾਨੀ ਸਬੰਧ ਰੱਖਣ ਵਾਲਾ, ਮਹਾਰਾਜਾ ੱਲੋਂ ਸਿੱਖਾਂ ਨਾਲ ਭੰਗ ਦੇ ਨਸ਼ੇ ਵਿਚ ਦਸਤਾਰਾਂ ਗਲੇ ਵਿਚ ਪਾ ਕੇ ਹੋਲੀ ਖੇਡਣਾ, ਮਹਾਰਾਣੀ ਜਿੰਦ ਕੌਰ ਨੂੰ ਬਦਚਲਣ, ਯੁਵਰਾਜ ਦਲੀਪ ਸਿੰਘ ਨੂੰ ਨਜਾਇਜ਼ ਔਲਾਦ ਦਸਣਾ ਅਤੇ ਸਿੱਖਾਂ ਦੇ ਮੂੰਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਰਾਜ ਕਰਨ ਦਾ ਲਹੂ ਲਗਣ ਵਰਗੇ ਗੰਭੀਰ ਦੋਸ਼ ਬਿਨ੍ਹਾਂ ਤਥਾਂ ਦੇ ਬੀਤੇ ਦਿਨੀਂ ਲਗਾਏ ਸਨ। ਜਿਸ ਦਾ ਪੰਜਾਬ 'ਚ ਜਾਗਰੁਕ ਸਿੱਖਾਂ ਵਲੋਂ ਸਖਤ ਵਿਰੋਧ ਕੀਤਾ ਗਿਆ ਸੀ ਪਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਸਾਹਿਤਕਾਰਾਂ ਨੇ ਇਸ ਵਿਰੋਧ ਨੂੰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੰਦੇ ਹੋਏ ਸੜਕਨਾਮੇ ਦਾ ਡੱਟ ਕੇ ਸਮਰਥਨ ਕੀਤਾ।
ਜਿਸ ਵਿਚ ਪਾਤਰ ਵੀ ਸ਼ਾਮਲ ਸਨ। ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਪੰਜਾਬੀ ਅਕਾਦਮੀ ਦੀ ਸਟੇਜ 'ਤੇ ਪਾਤਰ ਦੇ ਕਵਿਤਾ ਪਾਠ ਨੂੰ ਸੜਕਨਾਮੇ ਦੇ ਕੂੜ ਸਾਹਿਤ ਦੀ ਹਿਮਾਇਤ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਇਨਾਮ ਜੇਤੂ ਸਾਹਿਤਕਾਰਾਂ ਨੂੰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮੀ ਦਾ ਕੰਮ ਮਾਂ-ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਨਾ ਕਿ ਮਹਾਨ ਸਿੱਖ ਇਤਿਹਾਸ ਨੂੰ ਕਲੰਕਿਤ ਕਰਨਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement